G-20 Summit: ਚੰਡੀਗੜ੍ਹ `ਚ G-20 ਸੰਮੇਲਨ ਦਾ ਅੱਜ ਤੋਂ ਹੋਵੇਗਾ ਆਗਾਜ਼, 20 ਮੁਲਕਾਂ ਤੋਂ 100 ਦੇ ਕਰੀਬ ਡੈਲੀਗੇਟ ਲੈਣਗੇ ਹਿੱਸਾ
Jan 30, 2023, 10:52 AM IST
G-20 Summit: ਚੰਡੀਗੜ੍ਹ 'ਚ ਅੱਜ (30 ਜਨਵਰੀ, 2023) ਤੋਂ G-20 ਸੰਮੇਲਨ ਦਾ ਆਗਾਜ਼ ਹੋਵੇਗਾ। ਚੰਡੀਗੜ੍ਹ G 20 ਸੰਮੇਲਨ ਦੇ ਤਹਿਤ 2 ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਜਿਸ ਵਿੱਚ 30-31 ਜਨਵਰੀ ਨੂੰ ਅੰਤਰਰਾਸ਼ਟਰੀ ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਪਹਿਲੀ ਮੀਟਿੰਗ ਹੋਵੇਗੀ। ਦੱਸ ਦਈਏ ਕੀ ਮੀਟਿੰਗ ਦਾ ਉਦਘਾਟਨ ਕੇਂਦਰੀ ਖੇਤੀਬਾੜੀ ਮੰਤਰੀ ਤੇ ਫੂਡ ਪ੍ਰੋਸੈਸਿੰਗ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਕਰਨਗੇ। ਮੀਟਿੰਗ ਦਾ ਮਕਸਦ ਕੌਮਾਂਤਰੀ ਵਿੱਤੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਦੱਸ ਦਈਏ ਕੀ ਮੀਟਿੰਗ 'ਚ ਲਗਭਗ 20 ਮੁਲਕਾਂ ਤੋਂ 100 ਦੇ ਕਰੀਬ ਡੈਲੀਗੇਟ ਹਿੱਸਾ ਲੈ ਕੇ ਮੌਜੂਦ ਹੋਣਗੇ।