Amarpreet Samra: ਕੈਨੇਡਾ `ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ, ਜਾਣੋ ਕਿਵੇਂ ਦਿੱਤਾ ਗਿਆ ਕਤਲ ਨੂੰ ਅੰਜਾਮ..
May 29, 2023, 12:52 PM IST
Amarpreet Samra: ਕੈਨੇਡਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੇ ਵਿਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਵੈਨਕੂਵਰ ਦੇ ਫਰੇਜ਼ਰਵਿਊ ਬੈਂਕੁਇਟ ਹਾਲ ਤੋਂ ਬਾਹਰ ਆ ਰਿਹਾ ਸੀ ਤੇ ਬਾਹਰ ਆਉਂਦੇ ਸਾਰ ਉਸਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਰਿਪੋਰਟਾਂ ਦੇ ਅਨੁਸਾਰ, ਇਹ ਵੀ ਦਸਿਆ ਜਾ ਰਿਹਾ ਹੈ ਕਿ ਅਮਰਪ੍ਰੀਤ ਸਮਰਾ 30 ਮਿੰਟਾਂ ਤੋਂ ਵੀ ਘੱਟ ਸਮੇਂ ਤੋਂ ਪਹਿਲਾਂ ਫਰੇਜ਼ਰਵਿਊ ਬੈਂਕੁਏਟ ਹਾਲ ਵਿੱਚ ਡਾਂਸ ਫਲੋਰ 'ਤੇ ਸੀ, ਜਿਸ ਤੋਂ 30 ਮਿੰਟ ਪਹਿਲਾਂ ਉਸ ਨੂੰ ਫਰੇਜ਼ਰ ਸਟਰੀਟ 'ਤੇ 1:30 ਵਜੇ ਤੋਂ ਪਹਿਲਾਂ ਗੋਲੀ ਮਾਰ ਦਿੱਤੀ ਗਈ। ਕੁਝ ਮਹਿਮਾਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀ ਹਾਲ ਵਿੱਚ ਵਾਪਸ ਚਲੇ ਗਏ ਅਤੇ ਡੀਜੇ ਨੂੰ ਸੰਗੀਤ ਬੰਦ ਕਰਨ ਲਈ ਕਿਹਾ। ਦੱਸ ਦਈਏ ਕਿ ਅਮਰਪ੍ਰੀਤ ਸਮਰਾ ਦਾ ਨਾਂਅ ਟਾਪ 10 ਗੈਂਗਸਟਰਾਂ ਦੀ ਸੂਚੀ 'ਚ ਵੀ ਸ਼ਾਮਲ ਸੀ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..