ਸਭ ਤੋਂ ਵੱਡੀ collaboration, ਕਰਨ ਔਜਲਾ - ਬਾਦਸ਼ਾਹ ਨੇ ਪਹਿਲੀ ਵਾਰ ਇਕੱਠੇ ਕੰਮ ਕਰਨ ਦਾ ਕੀਤਾ ਐਲਾਨ
Dec 10, 2022, 18:26 PM IST
ਇੰਸਟਾਗ੍ਰਾਮ 'ਤੇ ਲਾਈਵ ਹੋਣ ਤੋਂ ਬਾਅਦ ਕਰਨ ਔਜਲਾ ਦੇ ਨਾਲ ਬਾਦਸ਼ਾਹ ਦੇ collaboration ਦੀਆਂ ਅਫਵਾਹਾਂ ਫੈਲੀਆਂ ਸਨ। ਸੋਸ਼ਲ ਮੀਡੀਆ ਅਕਾਉਂਟਸ 'ਤੇ, ਕਰਨ ਔਜਲਾ ਅਤੇ ਬਾਦਸ਼ਾਹ ਨੇ ਇੱਕ ਤਸਵੀਰ ਸਾਂਝਾ ਕੀਤੀ ਅਤੇ ਆਪਣੇ ਪਹਿਲੀ ਵਾਰ ਇਕੱਠੇ ਕੰਮ ਕਰਨ ਦਾ ਐਲਾਨ ਕੀਤਾ। ਤਸਵੀਰ ਵਿੱਚ ਕਰਨ ਔਜਲਾ ਅਤੇ ਬਾਦਸ਼ਾਹ 'ਡੋਪ' ਅਵਤਾਰ ਵਿੱਚ ਦਿੱਖੇ। ਪ੍ਰਸ਼ੰਸਕ ਉਨ੍ਹਾਂ ਦੇ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।