ਆਪਣੇ ਨਵੇਂ ਗੀਤ Ik Kudi ਤੇ ਤਨੂ ਗਰੇਵਾਲ ਨਾਲ ਪਿਆਰੇ ਅੰਦਾਜ `ਚ ਵੀਡੀਓ ਬਣਾਉਂਦੇ ਵਿੱਖੇ ਗਿੱਪੀ ਗਰੇਵਾਲ..
Dec 12, 2022, 19:13 PM IST
ਪੰਜਾਬ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਗਿੱਪੀ ਗਰੇਵਾਲ ਆਪਣੇ ਸ਼ਾਨਦਾਰ ਗੀਤਾਂ ਅਤੇ ਆਪਣੇ ਹੁਨਰ ਨਾਲ ਵਾਰ-ਵਾਰ ਆਪਣੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ 'ਚ ਕਦੇ ਅਸਫਲ ਨਹੀਂ ਰਹੇ ਹਨ। ਹਾਲ 'ਚ ਹੀ ਗਿੱਪੀ ਨੇ ਇੱਕ ਨਵਾਂ ਗੀਤ “ਇਕ ਕੁੜੀ” ਰਿਲੀਜ਼ ਕੀਤਾ ਜਿਸ ਵਿੱਚ ਉਹਨਾਂ ਨੇ ਹੈਪੀ ਰਾਏਕੋਟੀ ਅਤੇ ਅਵੀ ਸਰਾਂ ਨਾਲ ਕੰਮ ਕੀਤਾ ਹੈ। ਦਰਸ਼ਕਾਂ ਗੀਤ ਨੂੰ ਬਹੁਤ ਪਸੰਦ ਵੀ ਕਰ ਰਹੇ ਹਨ। ਗਿੱਪੀ ਗਰੇਵਾਲ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਨਵੇਂ ਗਾਣੇ ਦੀ ਵਰਤੋਂ ਕਰਦੇ ਹੋਏ ਅਦਾਕਾਰਾ ਤਨੂ ਗਰੇਵਾਲ ਨਾਲ ਵੀਡੀਓ ਸਾਂਝਾ ਕੀਤਾ।