Fatehgarh Sahib News: ਸਲਾਣੀ ਪਿੰਡ ਦੀ ਧੀ ਨੇ ਨਾਮ ਰੁਸ਼ਨਾਇਆ; 34ਵਾਂ ਰੈਂਕ ਹਾਸਿਲ ਕਰ ਬਣੀ ਜੱਜ
Fatehgarh Sahib News: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਲਾਣੀ ਦੇ ਸੁਖਵੰਤ ਸਿੰਘ ਧਨੋਆ ਦੀ ਹੋਣਹਾਰ 27 ਸਾਲਾਂ ਧੀ ਪਵਨਪ੍ਰੀਤ ਕੌਰ ਧਨੋਆ ਨੇ ਹਰਿਆਣਾ ਜੁਡੀਸ਼ੀਅਲ ਵਿੱਚ 34ਵਾਂ ਰੈਂਕ ਹਾਸਿਲ ਕਰ ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਇਸ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਪਵਨਪ੍ਰੀਤ ਨੇ ਆਪਣੀ ਕਾਮਯਾਬੀ ਦਾ ਸਿਹਰਾ ਮਾਪਿਆਂ ਅਤੇ ਆਪਣੇ ਅਧਿਆਪਕਾ ਨੂੰ ਦਿੱਤਾ ਤੇ ਕਿਹਾ ਕਿ ਸਾਨੂੰ ਹਮੇਸ਼ਾ ਆਪਣਾ ਬੈਸਟ ਦਿੰਦੇ ਹੋਏ ਆਪਣਾ ਮੁਕਾਮ ਹਾਸਿਲ ਕਰਨ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ ਕਿਉਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ।