Punjab Budget Session: ਬਜਟ ਇਜਲਾਸ `ਚ ਭਾਰੀ ਹੰਗਾਮੇ ਕਾਰਨ ਰਾਜਪਾਲ ਨੇ ਵਿਚਾਲੇ ਰੋਕਿਆ ਭਾਸ਼ਣ ; ਦੇਖੋ ਵਿਰੋਧੀ ਧਿਰਾਂ ਕੀ ਰਹੀਆਂ ਸਨ ਮੰਗ?
Punjab Budget Session: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਭਾਸ਼ਣ ਦੌਰਾਨ ਆਪਣੀ ਸਰਕਾਰ ਕਹਿ ਸੰਬੋਧਨ ਕਰਦੇ ਹੋਏ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਸ਼ੁਰੂ ਕੀਤੀਆਂ ਤਾਂ ਵਿਰੋਧੀ ਧਿਰਾਂ ਨੇ ਹੰਗਾਮਾ ਕਰ ਦਿੱਤਾ। ਰਾਜਾਪਲ ਨੇ ਮੁਹੱਲਾ ਕਲੀਨਿਕ ਅਤੇ ਹੋਰ ਪ੍ਰਾਪਤੀਆਂ ਗਿਣਾਈਆਂ। ਰਾਜਪਾਲ ਨੇ ਵਿਰੋਧੀ ਧਿਰਾਂ ਨੂੰ ਕਈ ਵਾਰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਰਾਜਪਾਲ ਨੂੰ ਭਾਰੀ ਹੰਗਾਮੇ ਕਾਰਨ ਆਪਣਾ ਭਾਸ਼ਣ ਵਿਚਾਲੇ ਹੀ ਰੋਕਣਾ ਪਿਆ।