Fazilka News: ਨਹਿਰ `ਚ ਪਾੜ ਪੈਣ ਦੀ ਕਵਰੇਜ ਕਰਨ ਗਏ ਪੱਤਰਕਾਰ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ, ਵਾਲ-ਵਾਲ ਹੋਇਆ ਬਚਾਅ
Fazilka News: ਫਾਜ਼ਿਲਕਾ 'ਚ ਨਹਿਰ ਦੇ ਪਾੜ ਦੀ ਕਵਰੇਜ ਕਰਨ ਗਏ ਪੱਤਰਕਾਰ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ। ਪੱਤਰਕਾਰ ਵੱਲੋਂ ਕਵਰੇਜ ਕਰਦੇ ਸਮੇਂ ਅਚਾਨਕ ਨਹਿਰ ਦਾ ਬੈੱਡ ਜ਼ਮੀਨ 'ਚ ਧਸ ਗਿਆ ਤੇ ਉੱਪਰ ਕਵਰੇਜ ਕਰ ਰਿਹਾ ਪੱਤਰਕਾਰ ਵੀ ਮਿੱਟੀ ਹੇਠਾਂ ਦੱਬ ਗਿਆ, ਜਿਸ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਮੌਜੂਦ ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਦੱਬੇ ਪੱਤਰਕਾਰ ਨੂੰ ਬਾਹਰ ਕੱਢਿਆ ਜੋ ਕਿ ਬੇਹੋਸ਼ ਹੋ ਗਿਆ ਸੀ, ਜਿਸ ਨੂੰ ਦੇਖ ਕੇ ਲੋਕਾਂ ਨੇ ਉਸ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ, ਹੁਣ ਉਸ ਦੀ ਹਾਲਤ 'ਚ ਸੁਧਾਰ ਹੋਣ ਦੀ ਗੱਲ ਕਹੀ ਜਾ ਰਹੀ ਹੈ।