Harni Lake Boat Incident: ਵਡੋਦਰਾ ਝੀਲ `ਚ ਡੁੱਬੇ ਬੱਚਿਆਂ ਦਾ ਆਖਰੀ ਵੀਡੀਓ, CCTV `ਚ ਜਾਂਦੇ ਨਜ਼ਰ ਆਏ ਬੱਚੇ
Harni Lake Accident: ਵਡੋਦਰਾ 'ਚ ਹੋਏ ਹਾਦਸੇ ਤੋਂ ਪਹਿਲਾਂ ਦਾ ਵੀਡੀਓ ਸਾਹਮਣੇ ਆਇਆ ਹੈ। ਹਾਦਸੇ 'ਚ ਮਾਰੇ ਗਏ ਬੱਚਿਆਂ ਦੀ ਇਹ ਆਖਰੀ ਵੀਡੀਓ ਹੈ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਹਾਦਸੇ ਦਾ CCTV ਸਾਹਮਣੇ ਆਇਆ ਹੈ ਜਿਸ ਵਿੱਚ ਬੱਚੇ ਜਾਂਦੇ ਨਜ਼ਰ ਆਏ ਹਨ। ਦੱਸ ਦਈਏ ਕਿ ਵਡੋਦਰਾ ਗੁਜਰਾਤ ਵਿੱਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਥੋਂ ਦੀ ਹਰਨੀ ਝੀਲ ਵਿੱਚ ਕਿਸ਼ਤੀ ਪਲਟਣ ਕਾਰਨ 14 ਵਿਦਿਆਰਥੀਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ ਸੀ।