Lok sabha Elections 2024: ਇਸ ਪਿੰਡ `ਚ ਰੰਧਾਵੇ ਦਾ ਬੂਥ ਲਾਉਣ ਤੋਂ ਲੋਕਾਂ ਨੇ ਕੀਤਾ ਇਨਕਾਰ ਤੇ ਨਾ ਭਗਤਾਈ ਜਾਵੇਗੀ ਵੋਟ
Lok sabha Elections 2024: ਗੁਰਦਾਸਪੁਰ ਦੇ ਪਿੰਡ ਪਿੰਡ ਫਤਿਹ ਨੰਗਲ ਦੇ ਲੋਕਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ। ਪਿੰਡ ਵਾਸੀਆਂ ਨੇ ਇਹ ਫੈਸਲਾ ਲਿਆ ਹੈ ਕਿ ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਾ ਹੀ ਸਾਡੇ ਪਿੰਡ ਵਿੱਚੋਂ ਕੋਈ ਵੋਟ ਪਾਵੇਗਾ ਅਤੇ ਨਾ ਹੀ ਪਿੰਡ ਫਤਿਹ ਨੰਗਲ ਵਿਖੇ ਸੁਖਜਿੰਦਰ ਰੰਧਾਵਾ ਦਾ ਬੂਥ ਲੱਗਣ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਪਿੰਡ ਗੰਦਾ ਪਾਣੀ ਇਕੱਠਾ ਹੋ ਗਿਆ ਸੀ ਗੰਦੇ ਪਾਣੀ ਨੂੰ ਕਢਵਾਉਣ ਲਈ ਬੀਡੀਓ ਧਾਰੀਵਾਲ (ਬਲਾਕ ਵਿਕਾਸ ਅਫਸਰ) BDO ਨੇ ਟੈਂਕਰ ਲਗਾਏ ਸਨ ਪਰ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਹ ਕੰਮ ਬੰਦ ਕਰਵਾ ਦਿੱਤਾ ਜਿਸ ਕਰਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ।