Gurdaspur News: ਨਸ਼ਾ ਛੁਡਾਓ ਕੇਂਦਰ ਵਿੱਚ ਮਨੋਵਿਗਿਆਨੀ ਡਕਟਰਾਂ ਦੀ ਕਮੀ, ਡਾਕਟਰ ਰਮਨ ਪਠਾਣੀਆ ਨੇ ਦਿੱਤਾ ਸਪਸ਼ਟੀਕਰਨ
ਮਨਪ੍ਰੀਤ ਸਿੰਘ Wed, 19 Jun 2024-9:00 pm,
Gurdaspur News: ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿੱਚ ਸਥਿਤ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਚ ਨਸ਼ੇ ਦੇ ਆਦੀ ਮਰੀਜ਼ ਮਨੋਵਿਗਿਆਨੀ ਦੀ ਸਹਾਇਤਾ ਤੋਂ ਬਿਨਾਂ ਮੁੜ ਵਸੇਬੇ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਸਿਹਤ ਅਧਿਕਾਰੀ ਅਣਜਾਣ ਕਾਰਨਾਂ ਕਰਕੇ ਸੈਂਟਰ ਵਿੱਚ ਮਨੋਵਿਗਿਆਨੀ ਡਾਕਟਰ ਨੂੰ ਤਾਇਨਾਤ ਕਰਨ ਤੋਂ ਟਾਲਾ ਵੱਟ ਰਹੇ ਹਨ। ਨਸ਼ਾ ਮੁੱਕਤੀ ਕੇਂਦਰ ਗੁਰਦਾਸਪੁਰ ਦੇ ਪ੍ਰੋਜੈਕਟ ਡਰੈਕਟਰ ਦਾ ਕਹਿਣਾ ਹੈ ਇਕ ਸੈਂਟਰ ਕੇਂਦਰ ਸਰਕਾਰ ਦੀ ਮਦਦ ਨਾਲ ਚਲ ਰਿਹਾ ਪਰ ਪੰਜਾਬ ਸਰਕਾਰ ਇਥੇ ਡਾਕਟਰ ਤਕ ਮੂਹੀਆਂ ਨਹੀਂ ਕਰਵਾ ਰਹੀ।