ਨੌਜਵਾਨ ਨੇ ਕੀਤੀ ਪੁਲਿਸ ਨਾਲ ਕੁੱਟਮਾਰ, ਵੀਡੀਓ ਹੋ ਰਹੀ ਵਾਇਰਲ
Mar 02, 2023, 21:39 PM IST
ਗੁਰਦਾਸਪੁਰ ਦੇ ਪਿੰਡ ਜੌੜਾ ਛਿਤਰਾ ਵਿੱਚ ਪੁਲਿਸ ਮੁਲਾਜਿਮ ਅੱਤੇ ਸਿੱਖ ਨੌਜਵਾਨ ਦੀ ਝੜੱਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਹਮਣੇ ਆ ਰਹੇ ਵੀਡੀਓ 'ਚ ਇੱਕ ਨਾਕੇ ਦੌਰਾਨ ਮੋਟਸਾਈਕਲ ਤੇ ਸਵਾਰ ਸਿੱਖ ਨੌਜਵਾਨ ਨੂੰ ਰੋਕਿਆ ਜਾਂਦਾ ਹੈ ਅਤੇ ਫਿਰ ਉਥੇ ਪੁਲੀਸ ਅੱਤੇ ਨੌਜਵਾਨ ਦੀ ਤਲਖਬਾਜੀ ਹੁੰਦੀ ਨਜ਼ਰ ਆ ਰਹੀ ਹੈ। ਇੱਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਨਾ ਸਦਰ ਦੇ ਐੱਸਐੱਚਓ ਅਮਨਦੀਪ ਸਿੰਘ ਨੇ ਦੱਸਿਆ ਕੀ ਪਿੰਡ ਦੇ ਲੋਕਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਚੋਲਾ ਸਾਹਿਬ ਦੇ ਸੰਗ ਨੂੰ ਲੈਕੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਜੋ ਲੋਕ ਹੁਲੜਬਾਜ਼ੀ ਕਰਦੇ ਹਨ ਉਨ੍ਹਾਂ ਨੂੰ ਰੋਕਿਆ ਜਾਵੇ ਜਿਸ ਕਰਕੇ ਜੌੜਾ ਛੱਤਰਾਂ ਵਿਖੇ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। \ਇਸ ਦੌਰਾਨ ਇਕ ਨੌਜਵਾਨ ਨੂੰ ਰੋਕਿਆ ਗਿਆ ਜੋ ਕਿ ਬਾਰ-ਬਾਰ ਮੋਟਰਸਾਈਕਲ ਤੇ ਗੇੜੇ ਮਾਰ ਰਿਹਾ ਸੀ। ਜਦੋਂ ਇਸ ਨੌਜਵਾਨ ਨੂੰ ਰੋਕਿਆ ਗਿਆ ਤਾਂ ਇਸ ਨੇ ਪੁਲਸ ਕਰਮਚਾਰੀਆਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੱਥੋਪਾਈ ਤੇ ਉਤਰ ਆਇਆ ਜਿਸ ਤੋਂ ਬਾਅਦ ਇਸ ਨੂੰ.ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦਾ ਪਰਨਾ ਉਤਰ ਗਿਆ ਅਤੇ ਇਸ ਨੌਜਵਾਨ ਨੂੰ ਫੜ ਕੇ ਬਦਸਲੂਕੀ ਕਰਨ ਦਾ ਚਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਨੌਜਵਾਨ ਦੀ ਕੋਈ ਕੇਸਾ ਦੀ ਬੇਅਦਬੀ ਨਹੀਂ ਕੀਤੀ ਗਈ ਅਤੇ ਬਾਅਦ ਵਿਚ ਪਿੰਡ ਦੇ ਮੋਹਤਬਰ ਲੋਕਾਂ ਦੀ ਹਾਜ਼ਰੀ ਵਿੱਚ ਇਸ ਨੌਜਵਾਨ ਨੇ ਮੁਆਫੀ ਮੰਗੀ ਹੈ।