Prabh Aasra News: ਗੁਰਪ੍ਰੀਤ ਘੁੱਗੀ ਬਣਨਗੇ ਪ੍ਰਭ ਆਸਰਾ ਦੇ ਨਿਰਆਸਰਿਆਂ ਦਾ ਆਸਰਾ
ਰਵਿੰਦਰ ਸਿੰਘ Mon, 27 May 2024-12:26 pm,
Prabh Aasra News: ਖਰੜ-ਰੋਪੜ ਹਾਈਵੇ ਉਤੇ ਸਥਿਤ ਪ੍ਰਭ ਆਸਰਾ ਵਿੱਚ 28 ਮਈ ਨੂੰ ਸ਼ਾਮ 5 ਵਜੇ ਮਾਨਸਿਕ ਸਿਹਤ ਜਾਗਰੂਕਤਾ ਮਨਾਇਆ ਜਾਵੇਗਾ। ਇਸ ਵਿੱਚ ਲਗਭਗ 500 ਕਾਲਜ ਤੇ ਯੂਨੀਵਰਸਿਟੀ ਦੇ ਵਿਦਿਆਰਥੀ-ਵਿਦਿਆਰਥਣ ਮੌਜੂਦ ਰਹਿਣਗੇ। ਹਾਸਰਸ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਦੱਸਿਆ ਕਿ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਪ੍ਰਭਾਵਸ਼ਾਲੀ ਤੇ ਮਾਨਸਿਕ ਸਿਹਤ ਰਿਸੋਰਸ ਪਰਸਨ ਦੀ ਟਾਕ ਹੋਵੇਗੀ। ਇਸ ਦੇ ਨਾਲ ਹੀ ਵਿਦਿਆਰਥੀਆਂ ਦਾ ਬੁਲਾਰਿਆਂ ਦੇ ਨਾਲ ਸੰਵਾਦ ਵੀ ਕਰਵਾਇਆ ਜਾਵੇਗਾ। ਜਿਸ ਨਾਲ ਉਨ੍ਹਾਂ ਨੇ ਮਾਨਸਿਕ ਸਿਹਤ ਦੇ ਵੱਖ-ਵੱਖ ਪਹਿਲੂਆਂ ਦੇ ਬਾਰੇ ਵਿੱਚ ਡੂੰਘਿਆਈ ਨਾਲ ਸਮਝਣ ਦਾ ਮੌਕਾ ਮਿਲ ਪਾਏਗਾ।
ਪ੍ਰਭ ਆਸਰਾ ਦੇ ਸੰਸਥਾਪਕ ਸ਼ਮਸ਼ੇਰ ਸਿੰਘ ਨੇ ਚੰਡੀਗੜ੍ਹ ਵਿੱਚ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਤੇ ਉਨ੍ਹਾਂ ਨੂੰ ਮਾਨਸਿਕ ਸਮੱਸਿਆਵਾਂ ਨਾਲ ਨਜਿੱਠਣ ਲਈ ਜ਼ਰੂਰ ਜਾਣਕਾਰੀ ਦਿੱਤੀ ਜਾਵੇਗੀ।