Guru Ka Langar: ਹੜ੍ਹ ਪ੍ਰਭਾਵਿਤ ਇਲਾਕਿਆਂ `ਚ ਜਾਰੀ ਹੈ `ਗੁਰੂ ਕਾ ਲੰਗਰ`, ਸਵੇਰੇ ਸ਼ਾਮ ਚੱਲ ਰਹੀ ਸੇਵਾ
Jul 14, 2023, 21:48 PM IST
Guru Ka Langar: ਪੰਜਾਬ ਦੇ ਕਈ ਇਲਾਕਿਆਂ ਦੇ ਅੰਦਰ ਹੜ੍ਹ ਆਉਣ ਕਾਰਨ ਕੁਝ ਲੋਕਾਂ ਦੇ ਘਰਾਂ ਦੇ ਅੰਦਰ ਹਜੇ ਵੀ ਖਾਣਾ ਨਹੀਂ ਬਣ ਰਿਹਾ ਹੈ। ਇਸ ਕਰਕੇ ਫਿਲੌਰ ਤੋਂ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਤੋਂ ਰੋਜ਼ਾਨਾ ਹੜ੍ਹ ਪ੍ਰਭਾਵਿਤ ਇਲਾਕੇ 'ਚ ਰਹਿਣ ਵਾਲੇ ਲੋਕਾਂ ਦਾ ਲੰਗਰ ਬਣ ਕੇ ਆ ਰਿਹਾ ਹੈ। ਇਹਨਾਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਵੇਰੇ ਸ਼ਾਮ ਗੁਰੂ ਕਾ ਲੰਗਰ ਚੱਲ ਰਿਹਾ ਹੈ। ਲੋਕਾਂ ਨੂੰ ਚਾਹ, ਪਾਣੀ, ਪ੍ਰਸ਼ਾਦਾ, ਸਬਜ਼ੀ ਦਿੱਤੀ ਜਾਂਦੀ ਹੈ। ਹੜ੍ਹ ਪ੍ਰਭਾਵ ਇਲਾਕੇ ਦੇ ਲੋਕਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਮੀਂਹ ਤੋਂ ਬਚਣ ਲਈ ਤਰਪਾਲਾਂ ਜ਼ਰੂਰ ਦਿੱਤੇ ਹਨ ਪਰ ਖਾਣ ਲਈ ਪ੍ਰਸ਼ਾਦਾ ਗੁਰਦੁਆਰਾ ਸਾਹਿਬ ਤੋਂ ਹੀ ਆ ਰਿਹਾ ਹੈ।