Rahul Gandhi in Amritsar: ਸ੍ਰੀ ਹਰਿਮੰਦਰ ਸਾਹਿਬ ਜਲ ਲੈਣ ਗਈ ਤਾਂ ਕੁੜੀ ਨੂੰ ਰਾਹੁਲ ਗਾਂਧੀ ਦੀ ਸੁਰੱਖਿਆ ਕਰਮੀਆਂ ਨੇ ਮਾਰੇ ਧੱਕੇ, ਕੁੜੀ ਨੇ ਕੀਤਾ ਵਿਰੋਧ
Rahul Gandhi in Golden Temple: ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਸੋਮਵਾਰ ਦੇਰ ਸ਼ਾਮ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਕਾਂਗਰਸੀ ਆਗੂ ਵੱਲੋਂ ਵੀ.ਆਈ.ਪੀ. ਟ੍ਰੀਟਮੈਂਟ ਮਿਲਣ 'ਤੇ ਇਕ ਲੜਕੀ ਨੇ ਗੁੱਸੇ 'ਚ ਆ ਕੇ ਗੁਰਦੁਆਰਾ ਸਾਹਿਬ 'ਚ ਹੀ ਹੰਗਾਮਾ ਕਰ ਦਿੱਤਾ। ਲੜਕੀ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਉਹ ਵੀਆਈਪੀ ਹੈ ਤਾਂ ਗੁਰੂਘਰ ਤੋਂ ਬਾਹਰ ਹੋਣਗੇ, ਇੱਥੇ ਸਭ ਬਰਾਬਰ ਹਨ।