Women Day 2024: ਧੀਆਂ ਨੂੰ ਬੋਝ ਸਮਝਣ ਵਾਲਿਆਂ ਲਈ ਪ੍ਰੇਰਣਾ ਬਣੀ ਅੰਮ੍ਰਿਤਸਰ ਦੀ ਧੀ ਲਵਪ੍ਰੀਤ ਕੌਰ, ਜਾਣੋ ਇਸ ਕੁੜੀ ਬਾਰੇ
Women Day 2024: ਅੱਜ ਦੇ ਵਕਤ ਦੇ ਵਿੱਚ ਮਹਿਲਾ ਸਾਰੇ ਪੁਰਸ਼ਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੀਆਂ ਹਨ। ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜੀ ਮੀਡੀਆ ਨੇ ਅੱਜ ਕਿਸਾਨ ਦੀ ਬੇਟੀ ਜੋ ਮਰਦਾਂ ਨੂੰ ਵੀ ਮਾਤ ਦਿੰਦੀ ਹੈ ਲਵਪ੍ਰੀਤ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਲਵਪ੍ਰੀਤ ਆਪਣੇ ਮਾਤਾ ਪਿਤਾ ਦੀ ਇਕਲੋਤੀ ਬੇਟੀ ਹੈ ਤੇ ਉਹ ਬਚਪਨ ਤੋਂ ਹੀ ਆਪਣੇ ਮਾਤਾ ਪਿਤਾ ਦੇ ਨਾਲ ਹਰ ਵਕਤ ਚਟਾਣ ਦੀ ਤਰ੍ਹਾਂ ਖੜੀ ਰਹਿੰਦੀ ਹੈ। ਟਰੈਕਟਰ ਚਲਾਨ ਤੋਂ ਲੈ ਕੇ ਪਸ਼ੂਆਂ ਨੂੰ ਚਾਰਾ ਪਾਣਾ ਇਸ ਦੇ ਇਲਾਵਾ ਫਸਲਾਂ ਦੀ ਕਟਾਈ ਵੀ ਉਹ ਖੁਦ ਹੀ ਕਰਦੀ ਹੈ। ਇੰਨਾ ਹੀ ਨਹੀਂ ਉਸ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਆ ਪਰ ਫਿਰ ਵੀ ਉਹ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਨਹੀਂ ਗਈ, ਉਸ ਦੀ ਚਾਰ ਸਾਲ ਦੀ ਧੀ ਹੈ ਜੋ ਆਪਣੀ ਆਪਣੀ ਮਾਤਾ ਦੀ ਮਦਦ ਕਰਦੀ ਹੈ। ਹਰ ਇੱਕ ਖੇਤਰ ਦੇ ਵਿੱਚ, ਪਿੰਡ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਉਸ ਨੇ ਆਪਣੀ ਸੋਚ ਨੂੰ ਨਹੀਂ ਬਦਲਿਆ।