Harnam Singh Dhumma News: ਹਰਨਾਮ ਸਿੰਘ ਧੁੰਮਾ ਦੀ ਸਿੱਖਾਂ ਨੂੰ ਅਪੀਲ; ਪੰਜਾਬ `ਚ ਸਿੱਖ 5-5 ਬੱਚੇ ਪੈਦਾ ਕਰਨ
Harnam Singh Dhumma News: ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਖਾਲਸਾ ਨੇ ਸਿੱਖਾਂ ਨੂੰ ਵੱਡੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪੰਜਾਬ ਵਿੱਚ ਸਿੱਖਾਂ ਨੂੰ 5-5 ਬੱਚੇ ਪੈਦਾ ਕਰਨ ਲਈ ਕਿਹਾ ਹੈ। ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਪੰਜਾਬ ਵਿੱਚ 52 ਫ਼ੀਸਦੀ ਸਿੱਖਾਂ ਦੀ ਆਬਾਦੀ ਹੈ ਤੇ ਬਾਕੀ ਬਾਹਰਲੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਸਿੱਖ ਪੰਜਾਬ ਵਿੱਚ ਘੱਟ ਗਿਣਤੀ ਹੋਣਗੇ ਅਤੇ ਬਾਹਰਲੇ ਲੋਕਾਂ ਦੇ ਹੱਥੋਂ ਕੁੱਟ ਖਾਇਆ ਕਰਨਗੇ। ਟਕਸਾਲ ਮੁਖੀ ਨੇ ਕਿਹਾ ਕਿ ਇਕ ਪਰਿਵਾਰ ਵਿੱਚ 5 ਬੱਚੇ ਪੈਦਾ ਕਰੋ ਜੋ ਬੱਚੇ ਨਹੀਂ ਪਾਲ ਸਕਦਾ ਮੈਂ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰਾਂਗਾ। ਕੋਈ ਸੰਤ ਬਣੇਗਾ, ਕੋਈ ਅਕਾਲ ਤਖ਼ਤ ਦਾ ਜਥੇਦਾਰ ਬਣੇਗਾ ਅਤੇ ਕੋਈ ਸ਼ਹੀਦ ਹੋਵੇਗਾ।