ਮੋਗਾ ਅਦਾਲਤ `ਚ ਪੇਸ਼ ਹੋਏ ਹਰਪਾਲ ਚੀਮਾ, 26 ਮਈ ਮਾਮਲੇ ਦੀ ਹੋਵੇਗੀ ਸੁਣਵਾਈ
May 12, 2023, 18:26 PM IST
ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੀ ਮਾਣਹਾਨੀ ਦੇ ਕੇਸ 'ਚ ਅੱਜ ਮੋਗਾ ਅਦਾਲਤ 'ਚ ਪੇਸ਼ੀ ਹੋਈ ਹੈ। ਮਾਮਲੇ ਦੀ ਸੁਣਵਾਈ ਹੁਣ 26 ਮਈ ਨੂੰ ਹੋਵੇਗੀ। ਸਾਬਕਾ ਵਿਧਾਇਕ ਹਰਜੋਤ ਸਿੰਘ ਕਮਲ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਸਬੰਧ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੋਗਾ ਜ਼ਿਲ੍ਹੇ ਦੀ ਇੱਕ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ।