Chandigarh News: ਜਲਦ ਚੰਡੀਗੜ੍ਹ `ਚ ਬਣੇਗੀ ਹਰਿਆਣਾ ਦੀ ਵਿਧਾਨਸਭਾ, ਨਵਾਂ ਸੰਸਦ ਬਣਾਉਣ ਵਾਲੀ ਕੰਪਨੀ ਕਰੇਗੀ ਨਿਰਮਾਣ
Jul 07, 2023, 10:13 AM IST
Chandigarh News: ਹਰਿਆਣਾ ਦੀ ਵਿਧਾਨਸਭਾ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਲਦ ਹੀ ਚੰਡੀਗੜ੍ਹ 'ਚ ਹਰਿਆਣਾ ਦੀ ਵਿਧਾਨਸਭਾ ਬਣੇਗੀ ਤੇ ਨਿਰਮਾਣ ਨਵਾਂ ਸੰਸਦ ਬਣਾਉਣ ਵਾਲੀ ਕੰਪਨੀ ਕਰੇਗੀ। ਚੰਡੀਗੜ੍ਹ 'ਚ 10 ਏਕੜ ਜਮੀਨ 'ਚ ਹਰਿਆਣਾ ਦੀ ਵਿਧਾਨਸਭਾ ਬਣੇਗੀ ਜਿਸ ਲਈ ਹਰਿਆਣਾ ਸਰਕਾਰ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ 12 ਏਕੜ ਜਮੀਨ ਦਿੱਤੀ ਜਾਵੇਗੀ। ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਕੇਂਦਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹਰਿਆਣਾ ਦੀ ਵਿਧਾਨਸਭਾ ਦਾ ਨਿਰਮਾਣ ਕੀਤਾ ਜਾਵੇਗਾ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..