Haryana Violence Latest news: ਵੱਡੀ ਸਾਜਿਸ਼ ਦੇ ਤਹਿਤ ਭੜਕਾਈ ਗਈ ਨੂਹ ਹਿੰਸਾ!
Aug 04, 2023, 10:13 AM IST
Haryana Violence Latest news: ਹਰਿਆਣਾ 'ਚ ਚੱਲ ਰਹੀ ਹਿੰਸਾ 'ਚ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਅਤੇ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਵੱਲੋਂ ਕਬੂਲਿਆ ਗਿਆ ਹੈ ਕਿ ਇਹ ਹਿੰਸਾ ਇੱਕ ਵੱਡੀ ਸਾਜਿਸ਼ ਦੇ ਤਹਿਤ ਹੋਈ ਹੈ। ਇਸ ਦੌਰਾਨ ਗਊ ਰਕਸ਼ਾ ਬਜਰੰਗ ਫੋਰਸ ਦੇ ਕੌਮੀ ਪ੍ਰਧਾਨ ਬਿੱਟੂ ਬਜਰੰਗੀ ਨੇ ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਹਿੰਸਾ ਭੜਕਾਉਣ ਦੇ ਦੋਸ਼ਾਂ ਤੋਂ ਬਾਅਦ ਕਿਹਾ ਕਿ ਜੋ ਹਿੰਸਾ ਭੜਕੀ ਹੈ, ਉਹ ਵਿਧਾਇਕ ਮੋਮਨ ਖਾਨ ਅਤੇ ਨੂਹ ਦੇ ਵਿਧਾਇਕ ਆਫਤਾਬ ਅਹਿਮਦ ਦੇ ਭੜਕਾਊ ਭਾਸ਼ਣਾਂ ਕਾਰਨ ਹੋਈ ਹੈ। ਇਸ ਸਮੇਂ ਹਰਿਆਣਾ 'ਚ ਮਾਹੌਲ ਤਣਾਅਪੂਰਨ ਹੈ ਅਤੇ ਹੁਣ ਤੱਕ ਕੁੱਲ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।