Nuh Violence Latest News: ਹੁਣ ਡੀਐਸਪੀ ਜੈਪ੍ਰਕਾਸ਼ ਦਾ ਹੋਇਆ ਤਬਾਦਲਾ, ਮੁਕੇਸ਼ ਕੁਮਾਰ ਹੋਣਗੇ ਨੂਹ ਦੇ ਨਵੇਂ ਡੀਐਸਪੀ
Tue, 08 Aug 2023-2:52 pm,
Haryana Violence, Nuh DSP Transfer Latest News: ਨੂਹ ਹਿੰਸਾ ਨੂੰ ਲੈ ਕੇ ਇੱਕ ਹੋਰ ਵੱਡੀ ਕਾਰਵਾਈ ਦੇ ਤਹਿਤ ਡੀਐਸਪੀ ਜੈਪ੍ਰਕਾਸ਼ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪੰਵਾਰ ਅਤੇ ਪੁਲਿਸ ਸੁਪਰਡੈਂਟ ਵਰੁਣ ਸਿੰਗਲਾ ਦੇ ਤਬਾਦਲੇ ਤੋਂ ਕੁਝ ਦਿਨਾਂ ਬਾਅਦ ਹੀ, ਡੀਐਸਪੀ ਜੈਪ੍ਰਕਾਸ਼ ਨੂੰ ਪੰਚਕੂਲਾ ਭੇਜ ਦਿੱਤਾ ਗਿਆ ਹੈ। ਜੈ ਪ੍ਰਕਾਸ਼ ਨੂੰ ਪੰਚਕੂਲਾ ਵਿੱਚ ਪੁਲਿਸ ਹੈੱਡਕੁਆਰਟਰ ਵਿੱਚ ਤਾਇਨਾਤ ਕੀਤਾ ਗਿਆ ਹੈ, ਜਦਕਿ ਹੁਣ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਡੀਐਸਪੀ (ਸਿਵਾਨੀ) ਮੁਕੇਸ਼ ਕੁਮਾਰ ਨੂੰ ਨੂਹ ਵਿੱਚ ਬਤੌਰ ਡੀਐਸਪੀ ਨਿਯੁਕਤ ਕੀਤਾ ਗਿਆ ਹੈ।