Hemkund Sahib Yatra 2023: ਅੱਜ ਤੋਂ ਖੁੱਲ੍ਹੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ
May 20, 2023, 10:39 AM IST
Hemkund Sahib Yatra 2023: ਦੇਵਭੂਮੀ ਉੱਤਰਾਖੰਡ ਆਪਣੀ ਕੁਦਰਤੀ ਸੁੰਦਰਤਾ, ਹਿਮਾਲਿਆ ਅਤੇ ਤੀਰਥ ਸਥਾਨਾਂ ਲਈ ਮਸ਼ਹੂਰ ਹੈ। ਚਾਰ ਧਾਮ ਅਤੇ ਹੇਮਕੁੰਟ ਯਾਤਰਾ ਦੋ ਸਭ ਤੋਂ ਪਵਿੱਤਰ ਯਾਤਰਾਵਾਂ ਹਨ ਜੋ ਹਰ ਸਾਲ ਮਈ ਅਤੇ ਜੂਨ ਦੇ ਮਹੀਨੇ ਸ਼ੁਰੂ ਹੁੰਦੀਆਂ ਹਨ। ਹੇਮਕੁੰਟ ਸਾਹਿਬ ਨੂੰ ਉੱਤਰਾਖੰਡ ਦਾ 5ਵਾਂ ਧਾਮ ਮੰਨਿਆ ਜਾਂਦਾ ਹੈ, ਇਸੇ ਕਰਕੇ ਬਹੁਤ ਸਾਰੇ ਸ਼ਰਧਾਲੂ ਹੇਮਕੁੰਟ ਸਾਹਿਬ ਦੇ ਨਾਲ ਚਾਰਧਾਮ ਦੇ ਦਰਸ਼ਨ ਕਰਨ ਨੂੰ ਤਰਜੀਹ ਦਿੰਦੇ ਹਨ। ਅੱਜ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹ ਗਏ ਹਨ ਤੇ ਸ਼ਰਧਾਲੂ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਣਗੇ ਅਤੇ ਅਗਲੇ 5 ਮਹੀਨਿਆਂ ਤੱਕ ਦਰਸ਼ਨਾਂ ਲਈ ਖੁੱਲ੍ਹੇ ਰਹਿਣਗੇ।