Chandigarh-Manali Highway News: ਮੰਡੀ ਵਿੱਚ ਕੁਦਰਤ ਦਾ ਕਹਿਰ, ਚੰਡੀਗੜ੍ਹ-ਮਨਾਲੀ ਹਾਈਵੇਅ `ਤੇ ਹੋਈ ਲੈਂਡਸਲਾਈਡ
Himachal Pradesh's Chandigarh-Manali Highway Landslide News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਡੋਹ ਦੇ 9ਵੇਂ ਮੀਲ ਨੇੜੇ ਜ਼ਮੀਨ ਖਿਸਕਣ ਕਾਰਨ ਭਾਰੀ ਮਲਵਾ ਅਤੇ ਚੱਟਾਨਾਂ ਡਿੱਗ ਗਈਆਂ। 9 ਮੀਲ ਨੇੜੇ ਦੋਵੇਂ ਪਾਸਿਆਂ ਤੋਂ ਕਈ ਵਾਹਨ ਫਸੇ ਹੋਏ ਹਨ ਅਤੇ ਇਸ ਹਾਈਵੇਅ ’ਤੇ ਹੁਣ ਪੈਦਲ ਚੱਲਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਹੈ। ਦੋ ਦਿਨਾਂ ਤੋਂ ਮੌਸਮ ਸਾਫ਼ ਰਹਿਣ ਕਾਰਨ ਅੱਜ ਫਸੇ ਵਾਹਨਾਂ ਨੂੰ ਬਾਹਰ ਕੱਢਣ ਦੀ ਸੰਭਾਵਨਾ ਹੈ।