Himachal Pradesh Weather: ਹਿਮਾਚਲ ਪ੍ਰਦੇਸ਼ ਵਿੱਚ ਮੁੜ ਬਦਲਿਆ ਮੌਸਮ ਦਾ ਮਿਜਾਜ਼; ਜਾਣੋ ਕਿਥੇ-ਕਿਥੇ ਹੋ ਰਹੀ ਬਰਫ਼ਬਾਰੀ
Himachal Pradesh Weather: ਹਿਮਾਚਲ ਪ੍ਰਦੇਸ਼ 'ਚ ਮੌਸਮ ਦਾ ਮਿਜਾਜ਼ ਮੁੜ ਬਦਲ ਗਿਆ ਹੈ। ਮਨਾਲੀ ਦੇ ਨਾਲ ਲੱਗਦੇ ਸੈਰ-ਸਪਾਟਾ ਸਥਾਨ ਅਟਲ ਟਨਲ ਸਾਊਥ ਪੋਰਟਲ 'ਚ ਸਵੇਰ ਤੋਂ ਬਰਫਬਾਰੀ ਜਾਰੀ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੀ ਭਵਿੱਖਬਾਣੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਮੀਂਹ ਤੇ ਉੱਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਹੋਵੇਗੀ। ਅਟਲ ਸੁਰੰਗ ਤੋਂ ਬਰਫਬਾਰੀ ਦੀ ਇੱਕ ਖੂਬਸੂਰਤ ਤਸਵੀਰ ਸਾਹਮਣੇ ਆਈ ਹੈ।