Snowfall Video: ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਦੇ ਕੇਲੌਂਗ `ਚ ਬਰਫ਼ਬਾਰੀ ਦਾ ਦੇਖੋ ਖੂਬਸੂਰਤ ਨਜ਼ਾਰਾ
Snowfall Video: ਹਿਮਾਚਲ ਪ੍ਰਦੇਸ਼ ਵਿੱਚ ਫਿਰ ਤੋਂ ਬਰਫਬਾਰੀ ਸ਼ੁਰੂ ਹੋ ਗਈ ਹੈ। ਬਰਫਬਾਰੀ ਦੀ ਖੂਬਸੂਰਤ ਵੀਡੀਓ ਸਾਹਮਣੇ ਆਈ ਹੈ। ਮੌਸਮ ਵਿਭਾਗ ਦੇ ਰੈੱਡ ਅਲਰਟ ਦੇ ਵਿਚਕਾਰ ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ 'ਚ ਭਾਰੀ ਬਰਫਬਾਰੀ ਹੋਈ ਹੈ। ਲਾਹੌਲ-ਸਪੀਤੀ, ਕੁੱਲੂ ਅਤੇ ਕਿਨੌਰ ਜ਼ਿਲ੍ਹਿਆਂ ਦੇ ਉਪਰਲੇ ਇਲਾਕੇ ਬਰਫ਼ ਨਾਲ ਭਰੇ ਹੋਏ ਹਨ। ਲਾਹੌਲ ਘਾਟੀ 'ਚ ਹੁਣ ਤੱਕ ਇਕ ਤੋਂ ਦੋ ਫੁੱਟ ਬਰਫ ਪੈ ਚੁੱਕੀ ਹੈ ਅਤੇ ਬਰਫਬਾਰੀ ਜਾਰੀ ਹੈ। ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਲੋੜੀ ਯਾਤਰਾ ਨਾ ਕਰਨ।