Manali Bus Services: ਸੈਲਾਨੀਆਂ ਲਈ ਰਾਹਤ ਦੀ ਖਬਰ, HRTC ਨੇ ਮਨਾਲੀ ਤੱਕ ਵੋਲਵੋ ਬੱਸ ਸੇਵਾ ਕੀਤੀ ਸ਼ੁਰੂ
Himachal Pradesh's Manali Bus Services News: ਹਿਮਾਚਲ ਪ੍ਰਦੇਸ਼ 'ਚ ਮੌਸਮ ਵੱਲੋਂ ਮਚਾਈ ਗਈ ਤਬਾਹੀ ਦੌਰਾਨ ਮੰਡੀ ਤੋਂ ਮਨਾਲੀ ਤੱਕ ਸੜਕਾਂ ਦੀ ਮਾੜੀ ਹਾਲਤ ਨੇ ਜ਼ਿਲ੍ਹਾ ਕੁੱਲੂ ਦੀਆਂ ਸਾਰੇ ਲੰਬੇ ਰੂਟ ਦੀਆਂ ਬੱਸ ਸੇਵਾਵਾਂ ਨੂੰ ਠੱਪ ਕਰ ਦਿੱਤਾ ਸੀ ਅਤੇ ਪਿਛਲੇ ਦੋ ਮਹੀਨਿਆਂ ਤੋਂ ਲਗਜ਼ਰੀ ਬਸਾਂ ਨਾ ਮਿਲਣ ਕਾਰਨ ਯਾਤਰੀਆਂ ਨੂੰ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ HRTC ਵੱਲੋਂ ਦਿੱਲੀ-ਚੰਡੀਗੜ੍ਹ ਅਤੇ ਹਰਿਦੁਆਰ ਤੋਂ ਮਨਾਲੀ ਤੱਕ ਵੋਲਵੋ ਬੱਸ ਸੇਵਾ ਬਹਾਲ ਕਰ ਦਿੱਤੀ ਗਈ ਹੈ। ਦਿੱਲੀ ਤੋਂ ਪੰਜ ਵੋਲਵੋ ਬੱਸਾਂ, ਤਿੰਨ ਚੰਡੀਗੜ੍ਹ ਤੋਂ ਅਤੇ ਇੱਕ ਹਰਿਦੁਆਰ ਤੋਂ ਦੋਵੇਂ ਪਾਸੇ ਸੇਵਾ ਕਰਨਗੀਆਂ। ਦੱਸ ਦਈਏ ਕਿ ਵੋਲਵੋ ਬੱਸ ਸੇਵਾ ਕੁੱਲੂ-ਮਨਾਲੀ ਸੈਰ-ਸਪਾਟੇ ਲਈ ਜੀਵਨ ਰੇਖਾ ਹੈ ਅਤੇ ਇਸ ਲਈ ਇਸ ਸੇਵਾ ਦੇ ਬਹਾਲ ਹੋਣ ਨਾਲ ਸੈਲਾਨੀ ਇੱਕ ਵਾਰ ਫਿਰ ਮਨਾਲੀ ਦੀਆਂ ਖੂਬਸੂਰਤ ਵਾਦੀਆਂ ਦਾ ਦੌਰਾ ਕਰ ਸਕਣਗੇ।