Hoshiarpur News: ਦਸਮੇਸ਼ ਨਗਰ `ਚ ਮਹਿਲਾ ਦਾ ਕਤਲ, ਪਿਓ ਨੇ ਆਪਣੇ ਪੁੱਤਰ `ਤੇ ਲਾਏ ਕਤਲ ਦੇ ਇਲਜ਼ਾਮ

ਮਨਪ੍ਰੀਤ ਸਿੰਘ Mon, 21 Oct 2024-9:39 am,

Hoshiarpur News: ਹੁਸ਼ਿਆਰਪੁਰ ਦੇ ਮੁਹੱਲਾ ਦਸ਼ਮੇਸ਼ ਨਗਰ ਵਿੱਚ ਕਲਯੁਗੀ ਪੁੱਤ ਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਫੇਰੀ ਲਗਾਉਣ ਦਾ ਕੰਮ ਕਰਦਾ ਹੈ ਤੇ ਅੱਜ ਵੀ ਰੋਜ਼ ਵਾਂਗ ਉਹ ਫੇਰੀ ਲਗਾਉਣ ਲਈ ਗਿਆ ਹੋਇਆ ਸੀ। ਇਸ ਦੌਰਾਨ ਦੁਪਹਿਰ ਕਰੀਬ 3 ਵਜੇ ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ। ਉਸ ਨੇ ਜਦੋਂ ਜਿੰਦਾ ਤੋੜ ਕੇ ਘਰ ਅੰਦਰ ਵੜ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਦੀ ਪਤਨੀ ਖ਼ੂਨ ਨਾਲ ਲੱਥਪਥ ਹਾਲਤ 'ਚ ਪਈ ਸੀ।

More videos

By continuing to use the site, you agree to the use of cookies. You can find out more by Tapping this link