Moga News: ਪੰਚਾਇਤੀ ਚੋਣਾਂ `ਚ ਪਤੀ-ਪਤਨੀ ਦਾ ਦਬਦਬਾ; ਸਰਪੰਚ ਤੇ ਪੰਚਾਇਤ ਮੈਂਬਰ ਬਣੇ
Moga News: ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋ ਰਹੀਆਂ ਹਨ। ਮੋਗਾ ਜ਼ਿਲ੍ਹੇ ਦੇ ਪਿੰਡ ਧਲੱਕੇ ਵਿੱਚ ਬਿਨਾਂ ਚੋਣ ਲੜੇ ਪਤੀ-ਪਤਨੀ ਸਰਪੰਚ ਅਤੇ ਪੰਚ ਬਣ ਗਏ ਹਨ। ਮਨਦੀਪ ਕੌਰ ਨੂੰ ਸਰਪੰਚ ਤੇ ਉਸਦਾ ਪਤੀ ਨੂੰ ਮਹਿੰਦਰ ਸਿੰਘ ਪੰਚਾਇਤ ਮੈਂਬਰ ਚੁਣਿਆ ਗਿਆ ਹੈ। ਸਰਪੰਚ ਮਨਦੀਪ ਕੌਰ ਦਾ ਕਹਿਣਾ ਹੈ ਕਿ ਪਿੰਡ ਦੇ ਵਿਕਾਸ ਦੇ ਕੰਮ ਤਾਂ ਹੁੰਦੇ ਹੀ ਰਹਿਣਗੇ ਪਰ ਪਿੰਡ ਵਿੱਚ ਨਸ਼ਿਆਂ ਨਾਲ ਕਈ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ ਸਭ ਤੋਂ ਪਹਿਲਾਂ ਕੰਮ ਪਿੰਡ ਵਿੱਚੋਂ ਨਸ਼ਾ ਖਤਮ ਕਰਨ ਦਾ ਹੋਵੇਗਾ।