ਚੰਡੀਗੜ੍ਹ ਵਿੱਖੇ IAS ਅਫਸਰ ਨੇ CPR ਕਰ ਇੱਕ ਵਿਅਕਤੀ ਦੀ ਬਚਾਈ ਜਾਨ, ਬਹਾਦਰੀ ਦੀ ਹੋ ਰਹੀ ਤਾਰੀਫ਼, ਵੀਡੀਓ ਹੋਇਆ ਵਾਇਰਲ
Jan 19, 2023, 12:13 PM IST
ਚੰਡੀਗੜ੍ਹ ਦੇ IAS ਅਧਿਕਾਰੀ ਯਸ਼ਪਾਲ ਗਰਗ ਨੇ ਸ਼ੱਕੀ ਦਿਲ ਦਾ ਦੌਰਾ ਪੈਣ ਕਾਰਨ ਚੰਡੀਗੜ੍ਹ ਹਾਊਸਿੰਗ ਬੋਰਡ (ਸੀ.ਐਚ.ਬੀ.) ਦੇ ਦਫਤਰ ਵਿੱਚ ਡਿੱਗਣ ਵਾਲੇ ਵਿਜ਼ਟਰ ਨੂੰ ਕਾਰਡੀਓਪਲਮੋਨਰੀ ਰੀਸਸੀਟੇਸ਼ਨ (ਸੀਪੀਆਰ) ਦਿੱਤਾ ਅਤੇ ਸਹੀ ਸਮੇਂ ਤੇ ਸ਼ਖਸ ਦੀ ਜਾਨ ਬਚਾਈ। ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ ਤੇ ਲੋਕੀ ਅਫਸਰ ਦੀ ਬਹਾਦਰੀ ਦੀ ਤਾਰੀਫ਼ ਕਰ ਰਹੇ ਹਨ।