ਜੇਕਰ ਤੁਹਾਨੂੰ ਵੀ ਗਠੀਏ ਦੀ ਸ਼ਿਕਾਇਤ, ਤਾਂ ਇਹਨਾਂ ਚੀਜ਼ਾਂ ਤੋਂ ਬਣਾਓ ਦੂਰੀ
Oct 28, 2022, 14:26 PM IST
ਤੁਸੀਂ ਅਕਸਰ ਕੁੱਝ ਬਜ਼ੁਰਗ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਸਾਡੇ ਗੋਡਿਆਂ ਵਿੱਚ ਦਰਦ ਰਹਿੰਦਾ ਹੈ ਅਤੇ ਜਿਸ ਕਰਕੇ ਓਹਨਾਂ ਨੂੰ ਬੈਠਣ-ਉੱਠਣ ਅਤੇ ਪੌੜੀਆਂ ਆਦਿ ਚੜ੍ਹਨ ਵਿੱਚ ਮੁਸ਼ਕਿਲ ਆਉਂਦੀ ਹੈ। ਇਸ ਰੋਗ ਨੂੰ ਗਠੀਆ ਆਖਦੇ ਹਨ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਗਠੀਏ ਤੋਂ ਪ੍ਰੇਸ਼ਾਨ ਹਾਂ ਤਾਂ ਤੁਸੀਂ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨ ਲਈ ਕਹਿ ਕੇ ਉਹਨਾਂ ਦੀ ਸਿਹਤ ਵਿਚ ਯੋਗਦਾਨ ਪਾ ਸਕਦੇ ਹੋ।
ਪਰਹੇਜ਼:
● ਜ਼ਿਆਦਾ ਮਿੱਠਾ ਅਤੇ ਜ਼ਿਆਦਾ ਲੂਣ
● ਸੈਚੁਰੇਟਡ ਫੈਟ (ਮੱਖਣ)
● ਰਿਫਾਇਨ ਕਾਰਬੋਹਾਈਡਰੇਟ (ਚਾਵਲ, ਵ੍ਹਾਈਟ ਬਰੈਡ)
ਖਾਣ ਦੇ ਤੇਲ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਗਠੀਏ ਦੇ ਰੋਗ ਵਿੱਚ ਇਸ ਲਈ ਤੁਸੀਂ ਆਪਣੇ ਖਾਣ ਦੇ ਤੇਲ ਨੂੰ ਰਿਫਾਇੰਡ ਦੀ ਥਾਂ ਓਲੀਵ ਆਇਲ ਜਾਂ ਫਿਰ ਸਰੋਂ ਦੇ ਤੇਲ ਨਾਲ ਬਦਲ ਸਕਦੇ ਹੋ, ਇਸ ਨਾਲ ਬਹੁਤ ਲਾਭ ਹੋਵੇਗਾ।