ਜੇਕਰ ਤੁਹਾਨੂੰ ਵੀ ਪਿੱਠ ਦਰਦ ਦੀ ਸ਼ਿਕਾਇਤ, ਤਾਂ ਅਪਣਾਓ ਇਹ ਟਿਪਸ
Oct 28, 2022, 15:39 PM IST
ਰੀੜ੍ਹ ਦੀ ਹੱਡੀ ਨੂੰ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ ਕਿਉਂਕਿ ਇਸ ਤੋਂ ਹੋ ਕੇ ਹੀ ਨਾੜੀਆਂ ਸਾਡੇ ਬਾਕੀ ਸਰੀਰ ਨਾਲ ਜੁੜਦੀਆਂ ਹਨ। ਕਿਸੇ ਨੂੰ ਬੁਰੀ ਤਰ੍ਹਾਂ ਹਰਾਉਣ ਵੇਲੇ ਤੁਸੀਂ ਅਕਸਰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਉਸਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ, ਭਾਵ ਰੀੜ੍ਹ ਦੀ ਹੱਡੀ ਦੀ ਦੇਖਭਾਲ ਇੰਨੀ ਜ਼ਰੂਰੀ ਹੈ।
ਰੀੜ੍ਹ ਦੀ ਹੱਡੀ ਦੀ ਦੇਖਭਾਲ ਲਈ ਤੁਸੀਂ ਆਪਣੇ ਭੋਜਨ ਵਿੱਚ ਹਰੀਆਂ ਸਬਜ਼ੀਆਂ, ਸਲਾਦ ਅਤੇ ਫ਼ਲ ਜ਼ਰੂਰ ਸ਼ਾਮਲ ਕਰੋ। ਹਰ ਰੋਜ਼ ਤੁਹਾਨੂੰ 20-30 ਮਿੰਟ ਕਸਰਤ ਕਰਨੀ ਚਾਹੀਦੀ ਹੈ ਜਿਸ ਨਾਲ ਰੀੜ੍ਹ ਦੀ ਹੱਡੀ ਮਜ਼ਬੂਤ ਬਣਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਆਪਣੇ ਸਰੀਰ ਨੂੰ ਆਰਾਮ ਦੇਣ ਵੱਲ ਵੀ ਧਿਆਨ ਦੇਣਾ ਹੋਵੇਗਾ।