Tech Video: ਜੇ ਤੁਸੀਂ ਵੀ ਚੌਲਾਂ `ਚ ਰੱਖ ਕੇ ਸੁਕਾਉਂਦੇ ਹੋ ਗਿੱਲ੍ਹਾ ਫੋਨ, ਤਾਂ ਪੈ ਸਕਦਾ ਹੈ ਮਹਿੰਗਾ
ਮਨਪ੍ਰੀਤ ਸਿੰਘ Tue, 27 Feb 2024-6:52 pm,
Tech Video: ਐਪਲ ਦੀ ਵੈੱਬਸਾਈਟ 'ਤੇ ਹਾਲ ਹੀ 'ਚ ਹੋਏ ਬਦਲਾਅ ਦੇ ਮੁਤਾਬਕ, ਚੌਲਾਂ 'ਚ ਗਿੱਲਾ ਆਈਫੋਨ ਲਗਾਉਣਾ ਅਸਲ 'ਚ ਨੁਕਸਾਨਦੇਹ ਹੋ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਚੌਲਾਂ ਦੇ ਛੋਟੇ ਟੁਕੜੇ ਫੋਨ ਦੇ ਅੰਦਰ ਜਾ ਕੇ ਇਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ, ਐਪਲ ਨੇ ਇਕ ਨਵਾਂ ਫੀਚਰ ਵੀ ਪੇਸ਼ ਕੀਤਾ ਹੈ ਜੋ ਤੁਹਾਨੂੰ ਫੋਨ 'ਚ ਪਾਣੀ ਆਉਣ 'ਤੇ ਸੂਚਿਤ ਕਰੇਗਾ। ਜੇਕਰ ਅਜਿਹਾ ਹੁੰਦਾ ਹੈ, ਤਾਂ ਐਪਲ ਇਸਨੂੰ ਉਦੋਂ ਤੱਕ ਚਾਰਜ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਜਦੋਂ ਤੱਕ ਇਹ ਪੂਰੀ ਤਰ੍ਹਾਂ ਸੁੱਕ ਨਹੀਂ ਜਾਂਦਾ।