IIT ਦਿੱਲੀ ਤੋਂ ਮੰਦਭਾਗੀ ਖ਼ਬਰ, ਵਿਦਿਆਰਥੀ ਨੇ ਖ਼ੁਦ ਲਈ ਜਾਨ
Delhi Student Suicide: ਕਿਸ਼ਨਗੜ੍ਹ ਇਲਾਕੇ ਵਿੱਚ ਸਥਿਤ ਆਈਆਈਟੀ ਦਿੱਲੀ ਦੇ ਵਿੰਧਿਆਚਲ ਹੋਸਟਲ ਵਿੱਚ ਇੱਕ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥੀ ਨੇ ਤਿੰਨ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਕਮਰਾ ਬੰਦ ਹੋਣ ਕਾਰਨ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਦੀ ਪਛਾਣ ਅਨਿਲ ਕੁਮਾਰ (21) ਵਜੋਂ ਹੋਈ ਹੈ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ।