Under-19 Women World Cup 2023: ਅੰਡਰ 19 ਮਹਿਲਾ ਵਰਲਡ ਕੱਪ `ਚ ਭਾਰਤ ਨੇ ਮਾਰੀ ਬਾਜ਼ੀ, ਟੀਮ ਦੀ ਖਿਡਾਰਨ ਮੰਨਤ ਦੇ ਪਿਤਾ ਦੀ ਖੁਸ਼ੀ ਦਾ ਟਿਕਾਣਾ ਨਹੀਂ
Jan 31, 2023, 00:39 AM IST
Under-19 Women World Cup 2023: ਭਾਰਤ ਨੇ ਐਤਵਾਰ ਨੂੰ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਮਹਿਲਾ ਕ੍ਰਿਕਟ ਵਿੱਚ ਆਈਸੀਸੀ ਖਿਤਾਬ ਜਿੱਤ ਲਿਆ। ਸ਼ੈਫਾਲੀ ਵਰਮਾ ਦੀ ਅਗਵਾਈ ਟੀਮ ਨੇ ਵਿਸ਼ਵ ਪੱਧਰ 'ਤੇ ਆਖ਼ਰੀ ਅੜਿੱਕੇ ਨੂੰ ਦੂਰ ਕਰਕੇ ਉਹ ਕੰਮ ਕੀਤਾ ਜੋ ਉਨ੍ਹਾਂ ਦੇ ਸੀਨੀਅਰ ਨਹੀਂ ਕਰ ਸਕੇ। ਭਾਰਤ ਨੇ ਪਹਿਲਾਂ ਇੰਗਲੈਂਡ ਨੂੰ 17.1 ਓਵਰਾਂ 'ਚ 68 ਦੌੜਾਂ 'ਤੇ ਢੇਰ ਕਰ ਦਿੱਤਾ ਅਤੇ ਫਿਰ 14 ਓਵਰਾਂ 'ਚ ਮਾਮੂਲੀ ਟੀਚਾ ਹਾਸਲ ਕਰਨ ਲਈ ਵਾਪਸੀ ਕਰਦੇ ਹੋਏ ਟਰਾਫੀ ਜਿੱਤ ਲਈ। ਇਸ ਖੁਸ਼ੀ ਦੇ ਮੌਕੇ ਤੇ ਪਟਿਆਲਾ ਤੋਂ ਟੀਮ ਦੀ ਖਿਡਾਰਨ ਮੰਨਤ ਦੇ ਘਰ ਰੌਣਕਾਂ ਵੇਖਣ ਨੂੰ ਮਿਲਿਆ। ਇਸ ਵੀਡੀਓ 'ਚ ਦੇਖੋ ਟੀਮ ਦੀ ਖਿਡਾਰਨ ਮੰਨਤ ਦੇ ਪਿਤਾ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ..