Kartarpur corridor: 75 ਸਾਲ ਪਹਿਲਾਂ ਭਾਰਤ-ਪਾਕਿਸਤਾਨ ਵੰਡ ਦੌਰਾਨ ਇਕ ਦੂਜੇ ਤੋਂ ਵੱਖ ਹੋਏ ਸੀ ਭੈਣ-ਭਰਾ, Kartarpur Corridor `ਤੇ ਮੁੜ ਹੋਏ ਇਕੱਠੇ
May 23, 2023, 19:06 PM IST
Kartarpur corridor: 75 ਸਾਲ ਪਹਿਲਾਂ ਭਾਰਤ-ਪਾਕਿਸਤਾਨ ਵੰਡ ਦੌਰਾਨ ਇਕ ਦੂਜੇ ਤੋਂ ਵੱਖ ਹੋਏ ਭੈਣ-ਭਰਾ ਇਤਿਹਾਸਕ ਕਰਤਾਰਪੁਰ ਲਾਂਘੇ 'ਤੇ ਮੁੜ ਇਕੱਠੇ ਹੋਏ ਸਨ। ਦੋਵਾਂ ਦੀ ਇਹ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਸੰਭਵ ਹੋਈ। ਰਿਪੋਰਟ ਮੁਤਾਬਕ ਭਾਰਤ ਦੀ 81 ਸਾਲਾ ਮਹਿੰਦਰ ਕੌਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਆਪਣੇ 78 ਸਾਲਾ ਭਰਾ ਸ਼ੇਖ ਅਬਦੁਲ ਅਜ਼ੀਜ਼ ਨਾਲ ਕਰਤਾਰਪੁਰ ਲਾਂਘੇ ''ਤੇ ਮੁੜ ਮਿਲਾਇਆ ਗਿਆ। ਇਸ ਦੌਰਾਨ ਖੁਸ਼ੀ ''ਚ ਡੁੱਬੀ ਮਹਿੰਦਰ ਕੌਰ ਨੇ ਆਪਣੇ ਭਰਾ ਨੂੰ ਵਾਰ-ਵਾਰ ਜੱਫੀ ਪਾ ਕੇ ਉਸ ਦੇ ਹੱਥ ਚੁੰਮੇ ਅਤੇ ਦੋਵਾਂ ਪਰਿਵਾਰਾਂ ਨੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਇਕੱਠੇ ਹੋ ਕੇ ਮੱਥਾ ਟੇਕਿਆ, ਵੇਖੋ ਇਹ ਖਾਸ ਵੀਡੀਓ..