Siachen 40 Years: ਦੁਨੀਆ ਦੇ ਸਭ ਤੋਂ ਉੱਚੇ ਪਹਾੜ `ਤੇ ਕਿਵੇਂ ਉਤਰਿਆ ਇਹ ਬਹਾਦਰ ਹੈਲੀਕਾਪਟਰ ਪਾਇਲਟ? ਵੇਖੋ ਰੂਹ ਕਬਾਊ ਵੀਡੀਓ
Siachen 40 Years: ਦੁਨੀਆ ਦਾ ਸਭ ਤੋਂ ਉੱਚਾ ਜੰਗੀ ਮੈਦਾਨ, ਜਿਸ ਦੀ ਉਚਾਈ 20 ਹਜ਼ਾਰ ਫੁੱਟ ਹੈ, ਜਿੱਥੇ ਤਾਪਮਾਨ ਮਨਫ਼ੀ 50 ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਜਾਂਦਾ ਹੈ। ਜਿਸ ਦੇ ਇੱਕ ਪਾਸੇ ਪਾਕਿਸਤਾਨ ਅਤੇ ਦੂਜੇ ਪਾਸੇ ਚੀਨ ਹੈ। ਅਸੀਂ ਗੱਲ ਕਰ ਰਹੇ ਹਾਂ ਸਿਆਚਿਨ ਗਲੇਸ਼ੀਅਰ ਦੀ, ਇੱਥੇ ਆਪ੍ਰੇਸ਼ਨ ਮੇਘਦੂਤ ਚਲਾਇਆ ਜਾ ਰਿਹਾ ਹੈ, ਜੋ ਪਿਛਲੇ 40 ਸਾਲਾਂ ਤੋਂ ਬੇਰੋਕ ਚੱਲ ਰਿਹਾ ਹੈ। 13 ਅਪ੍ਰੈਲ 1984 ਨੂੰ ਸ਼ੁਰੂ ਹੋਇਆ ਦੁਨੀਆ ਦਾ ਇਹ ਇੱਕੋ ਇੱਕ ਫੌਜੀ ਆਪ੍ਰੇਸ਼ਨ ਹੈ, ਜੋ ਅਜੇ ਤੱਕ ਜਾਰੀ ਹੈ। 76 ਕਿਲੋਮੀਟਰ ਲੰਬੇ ਸਿਆਚਿਨ ਨੂੰ ਦੁਨੀਆ ਦਾ ਦੂਜਾ ਸਭ ਤੋਂ ਲੰਬਾ ਗਲੇਸ਼ੀਅਰ ਮੰਨਿਆ ਜਾਂਦਾ ਹੈ।