PM Modi Oath Ceremony: ਦੇਸ਼ `ਚ ਤੀਜੀ ਵਾਰ ਬਣੀ ਮੋਦੀ ਸਰਕਾਰ, PM ਸਮੇਤ 72 ਮੰਤਰੀਆਂ ਨੇ ਲਿਆ ਹਲਫ਼
PM Modi Oath Ceremony: ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਤੋਂ ਇਲਾਵਾ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਨੇ ਵੀ ਸਹੁੰ ਚੁੱਕੀ ਹੈ। ਮੋਦੀ ਤੋਂ ਬਾਅਦ ਰਾਜਨਾਥ ਸਿੰਘ ਨੇ ਸਹੁੰ ਚੁੱਕੀ। ਅਮਿਤ ਸ਼ਾਹ ਸਹੁੰ ਚੁੱਕਣ ਲਈ ਤੀਜੇ ਨੰਬਰ 'ਤੇ ਪਹੁੰਚੇ। ਦਰਅਸਲ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੁੱਲ 72 ਮੰਤਰੀਆਂ ਨੇ ਸਹੁੰ ਚੁੱਕੀ ਹੈ ਇਨ੍ਹਾਂ ਵਿੱਚ 30 ਕੈਬਨਿਟ ਮੰਤਰੀ, 5 ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਲ ਹਨ।