ਜਦੋਂ Indigo Airline ਦੀ ਏਅਰ ਹੋਸਟੇਸ ਨੇ ਯਾਤਰੀ ਨੂੰ ਕਿਹਾ, `ਮੈਂ ਤੁਹਾਡੀ ਨੌਕਰ ਨਹੀਂ`
Indigo Airline Air Hostess Viral Video: ਸੋਸ਼ਲ ਮੀਡੀਆ 'ਤੇ ਇਨ੍ਹੀ ਦਿਨੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ Indigo Airline ਦੀ ਏਅਰ ਹੋਸਟੇਸ ਦੀ ਇੱਕ ਯਾਤਰੀ ਨਾਲ ਤਿੱਖੀ ਬਹਿਸ ਹੋਈ। ਇਹ ਵੀਡੀਓ 16 ਦਸੰਬਰ ਦੀ ਹੈ ਜਦੋਂ ਇੱਕ ਇਸਤਾਂਬੁਲ ਤੋਂ ਦਿੱਲੀ ਜਾਣ ਵਾਲੀ ਇੱਕ ਉਡਾਣ ਵਿੱਚ ਇੱਕ ਏਅਰ ਹੋਸਟੇਸ ਦੀ ਇੱਕ ਯਾਤਰੀ ਨਾਲ ਬਹਿਸ ਹੋਈ ਅਤੇ ਇਸ ਦੌਰਾਨ ਉਸਨੇ ਯਾਤਰੀ ਨੂੰ ਕਿਹਾ "ਮੈਂ ਤੁਹਾਡੀ ਨੌਕਰ ਨਹੀਂ, ਮੈਂ ਇੱਕ ਕਰਮਚਾਰੀ ਹਾਂ" ਦੱਸ ਦਈਏ ਕਿ ਏਅਰ ਹੋਸਟੇਸ ਦਾ ਦਾਅਵਾ ਹੈ ਕਿ ਉਸ ਯਾਤਰੀ ਨੇ ਉਨ੍ਹਾਂ ਨਾਲ ਬਤਮੀਜ਼ੀ ਕੀਤੀ।