Kisan Andolan 2.0: ਸੇਵਾ ਦੀ ਮਿਸਾਲ; ਜਨਮ ਦਿਨ `ਤੇ ਜਸ਼ਨ ਮਨਾਉਣ ਦੀ ਬਜਾਏ ਨੌਜਵਾਨਾਂ ਨੇ ਕਿਸਾਨ ਅੰਦੋਲਨ `ਚ ਲਗਾਇਆ ਕਿੰਨੂਆਂ ਦਾ ਲੰਗਰ
Kisan Andolan 2.0: ਕਿਸਾਨ ਅੰਦੋਲਨ ਦੌਰਾਨ ਸੇਵਾ ਭਾਵਨਾ ਦੀਆਂ ਅਨੇਕਾਂ ਹੀ ਉਦਾਹਰਨਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਰਾਜਪੁਰਾ ਦੀ ਨਜ਼ਦੀਕੀ ਪਿੰਡਾਂ ਤੋਂ ਨੌਜਵਾਨ ਸ਼ੰਭੂ ਬਾਰਡਰ ਉਤੇ ਕਿਸਾਨਾਂ ਲਈ ਲੰਗਰ ਲੈ ਕੇ ਪੁੱਜ ਰਹੇ ਹਨ। ਇਸ ਦਰਮਿਆਨ ਇੱਕ ਵੱਖਰੀ ਮਿਸਾਲ ਵੇਖਣ ਨੂੰ ਮਿਲੀ। ਇੱਕ ਨੌਜਵਾਨ ਦੇ ਜਨਮ ਦਿਨ ਉਤੇ ਜਸ਼ਨ ਮਨਾ ਕੇ ਪੈਸੇ ਉਡਾਉਣ ਦੀ ਬਜਾਏ ਦੋਸਤ-ਮਿੱਤਰ ਮਿਲ ਕੇ 10 ਕੁਇੰਟਲ ਕਿੰਨੂ ਲੈ ਕੇ ਅੰਨਦਾਤਾ ਦੇ ਸੰਘਰਸ਼ ਵਿੱਚ ਪੁੱਜ ਗਏ। ਜਿਥੇ ਉਨ੍ਹਾਂ ਨੇ ਕਿੰਨੂਆਂ ਦਾ ਲੰਗਰ ਲਗਾ ਦਿੱਤਾ।