Harsh Pahwa Accident: ਮਸ਼ਹੂਰ ਯੂਟਿਊਬਰ ਦੀ ਕਾਰ ਜਲਾਲਾਬਾਦ ਵਿੱਚ ਹੋਈ ਹਾਦਸੇ ਦਾ ਸ਼ਿਕਾਰ
Harsh Pahwa Accident: ਦਿੱਲੀ ਤੋਂ ਆਏ ਮਸ਼ਹੂਰ YouTuber ਹਰਸ਼ ਪਾਹਵਾ ਦੀ ਕਾਰ ਜਲਾਲਾਬਾਦ ਦੇ ਮੰਡੀ ਰੋਡਾਂਵਾਲੀ ਅਤੇ ਜੰਡਵਾਲਾ ਭੀਮੇਸ਼ਾਹ ਰੋਡ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੇਕਾਬੂ ਹੋ ਕੇ ਕਰੀਬ 10 ਫੁੱਟ ਹੇਠਾਂ ਖੇਤਾਂ 'ਚ ਜਾ ਡਿੱਗੀ। ਸਾਹਮਣੇ ਤੋਂ ਆ ਰਹੇ ਵਿਧਾਇਕ ਨੇ ਆਪਣੇ ਕਾਫਲੇ ਨੂੰ ਰੋਕ ਕੇ ਮੌਕੇ 'ਤੇ ਹੀ ਜ਼ਖਮੀਆਂ ਨੂੰ ਗੱਡੀ 'ਚੋਂ ਕੱਢ ਕੇ ਮੁੱਢਲੀ ਸਹਾਇਤਾ ਲਈ ਹਸਪਤਾਲ ਪਹੁੰਚਾਇਆ।