Jalandhar ASI Video: ਤੜਕੇ ਪੁਲਿਸ ਮੁਲਾਜ਼ਮ ਨੂੰ ਤੇਜ਼ ਰਫ਼ਤਾਰ ਗੱਡੀ ਨੇ ਕੁਚਲਿਆ, ਵੇਖੋ CCTV
Jalandhar ASI Video: ਏਐਸਆਈ ਸੁਰਜੀਤ ਸਿੰਘ ਜਲੰਧਰ ਦੇਹਾਤ ਪੁਲੀਸ ਵਿੱਚ ਤਾਇਨਾਤ ਹਨ। ਵੀਰਵਾਰ ਨੂੰ ਸ਼ਾਹਕੋਟ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਕਾਵਾਂ ਪੱਤਣ 'ਚ ਹਾਈਟੈਕ ਚੌਕੀ 'ਤੇ ਉਨ੍ਹਾਂ ਦੀ ਡਿਊਟੀ ਲਗਾਈ ਗਈ। ਦੁਪਹਿਰ ਵੇਲੇ ਉਸ ਨੇ ਚਿੱਟੇ ਰੰਗ ਦੀ ਜੇਨ ਕਾਰ ਨੂੰ ਚੌਕੀ ’ਤੇ ਰੁਕਣ ਦਾ ਇਸ਼ਾਰਾ ਕੀਤਾ। ਡਰਾਈਵਰ ਨੇ ਰੋਕਣ ਦੀ ਬਜਾਏ ਕਾਰ ਭਜਾ ਕੇ ਲੈ ਗਿਆ। ਕਾਰ ਨੂੰ ਤੇਜ਼ ਰਫਤਾਰ ਨਾਲ ਆਪਣੇ ਵੱਲ ਆਉਂਦਾ ਦੇਖ ਕੇ ਏਐਸਆਈ ਸੁਰਜੀਤ ਨੇ ਸਾਈਡ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਏਐਸਆਈ ’ਤੇ ਕਾਰ ਚੜ੍ਹਾ ਦਿੱਤੀ ਅਤੇ ਉਸ ਨੂੰ ਘਸੀਟ ਕੇ ਕੁਝ ਦੂਰੀ ’ਤੇ ਡਿਵਾਈਡਰ ’ਤੇ ਸੁੱਟ ਦਿੱਤਾ।