ਜਲੰਧਰ `ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਸੜਕ `ਤੇ ਫ਼ੋਨ `ਤੇ ਗੱਲ ਕਰ ਰਹੇ ਨੌਜਵਾਨ ਦਾ ਮੋਬਾਈਲ ਫ਼ੋਨ ਖੋਹ ਭੱਜੇ ਲੁਟੇਰੇ
Feb 13, 2023, 14:26 PM IST
ਜਲੰਧਰ 'ਚ ਲੁਟੇਰਿਆਂ ਦੇ ਹੌਂਸਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਬੀਤੀ ਰਾਤ ਜਲੰਧਰ ਦੇ ਸਿਵਲ ਹਸਪਤਾਲ ਦੇ ਬਾਹਰ ਤੋਂ ਸਾਹਮਣੇ ਆਇਆ, ਜਿੱਥੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸੜਕ 'ਤੇ ਫ਼ੋਨ 'ਤੇ ਗੱਲ ਕਰ ਰਹੇ ਇੱਕ ਨੌਜਵਾਨ ਦਾ ਮੋਬਾਈਲ ਫ਼ੋਨ ਖੋਹ ਲਿਆ। ਨੌਜਵਾਨ ਦੇ ਰੌਲਾ ਪਾਉਣ 'ਤੇ ਜਦੋਂ ਲੁਟੇਰੇ ਭੱਜੇ ਤਾਂ ਉਸ ਦਾ ਰੌਲਾ ਸੁਣ ਕੇ ਹੋਰ ਲੋਕ ਵੀ ਉਸ ਦੇ ਪਿੱਛੇ ਭੱਜੇ। ਉਕਤ ਲੁਟੇਰਿਆਂ ਨੂੰ ਲੋਕਾਂ ਨੇ ਦਬੋਚ ਲਿਆ, ਜਿਸ ਦੌਰਾਨ ਇਕ ਲੁਟੇਰਾ ਲੋਕਾਂ ਦੀ ਪਕੜ 'ਚ ਆਇਆ ਜਦਕਿ ਦੂਜਾ ਉਥੋਂ ਭੱਜਣ 'ਚ ਕਾਮਯਾਬ ਹੋ ਗਿਆ। ਲੋਕਾਂ ਨੇ ਲੁਟੇਰੇ ਦਾ ਮੋਟਰਸਾਈਕਲ ਵੀ ਫੜ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਥਾਣੇ ਲੈ ਗਏ। ਉਕਤ ਲੋਕ ਉਸ ਨੂੰ ਛੱਡ ਕੇ ਚਲੇ ਗਏ, ਜਿਸ ਤੋਂ ਬਾਅਦ ਉਹ ਵੀ ਪੈਦਲ ਹੀ ਉਥੋਂ ਫਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਲੁਟੇਰੇ ਅਤੇ ਮੋਟਰਸਾਈਕਲ ਨੂੰ ਫੜਨ ਵਾਲੇ ਰਮਨ ਨੇ ਦੱਸਿਆ ਕਿ ਉਸ ਵੱਲੋਂ ਫੜੇ ਗਏ ਲੁਟੇਰੇ ਦੇ ਮੋਟਰਸਾਈਕਲ 'ਤੇ ਕੋਈ ਨੰਬਰ ਪਲੇਟ ਨਹੀਂ ਸੀ, ਜਿਸ ਨੂੰ ਉਸ ਨੇ ਅਤੇ ਹੋਰਾਂ ਨੇ ਥਾਣਾ ਸਦਰ ਦੀ ਪੁਲਸ ਨੂੰ ਸੌਂਪ ਦਿੱਤਾ।