ਜਲੰਧਰ `ਚ ਘਰ ਦੇ ਬਾਹਰ ਫੋਨ ਤੇ ਗੱਲ ਕਰ ਰਹੀ ਔਰਤ ਦੇ ਹੱਥੋਂ ਮੋਬਾਈਲ ਖੋਹ ਫਰਾਰ ਹੋਏ ਬਾਈਕ ਸਵਾਰ, CCTV `ਚ ਕੈਦ ਹੋਈ ਘਟਨਾ
Feb 06, 2023, 19:26 PM IST
ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵੇਨਿਊ 'ਚ ਘਰ ਦੇ ਬਾਹਰ ਧੁੱਪ ਸੇਕ ਰਹੀ ਔਰਤ ਦੇ ਹੱਥੋਂ ਬਾਈਕ ਸਵਾਰ ਚੋਰਾਂ ਦੀ ਮੋਬਾਈਲ ਖੋਹਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਤੁਸੀਂ ਸੀਸੀਟੀਵੀ ਫੁਟੇਜ 'ਚ ਦੇਖ ਸਕਦੇ ਹੋ ਕਿ ਝਪਟਮਾਰ ਪਹਿਲਾਂ 2 ਵਾਰ ਗਲੀ 'ਚੋਂ ਲੰਘੰਦੇ ਹਨ ਅਤੇ ਫਿਰ ਮੌਕਾ ਦੇਖਦੇ ਹੀ ਬੜੀ ਹੀ ਸਫਾਈ ਨਾਲ ਮੋਬਾਇਲ 'ਤੇ ਗੱਲ ਕਰ ਰਹੀ ਔਰਤ ਦੇ ਹੱਥੋਂ ਮੋਬਾਇਲ ਖੋਹ ਫਰਾਰ ਹੋ ਜਾਂਦੇ ਹਨ।