Jalandhar by election 2023 result: ਸਾਲ 1999 ਤੋਂ ਜਲੰਧਰ ਲੋਕ ਸਭਾ ਸੀਟ `ਤੇ ਹੈ ਕਾਂਗਰਸ ਦਾ ਦਬਦਬਾ, ਜਾਣੋ ਇਸ ਸੀਟ ਦਾ ਇਤਿਹਾਸ

Sat, 13 May 2023-1:36 pm,

Jalandhar by election 2023 result: ਜਲੰਧਰ ਲੋਕ ਸਭਾ ਉਪ ਚੋਣ ਲਈ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੋਟਾਂ ਦੀ ਗਿਣਤੀ ਹੋ ਰਹੀ ਹੈ। ਜਲੰਧਰ ਲੋਕ ਸਭਾ ਉਪ ਚੋਣ 2023 ਵਿਚ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ, ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ, ਅਕਾਲੀ-ਬਸਪਾ ਉਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਅਤੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵਿਚਕਾਰ ਹੈ। ਇਸ ਦੌਰਾਨ ਜੇਕਰ ਜਲੰਧਰ ਲੋਕ ਸਭਾ ਸੀਟ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਜਲੰਧਰ 'ਚ ਕਾਂਗਰਸ ਦਾ ਏਨਾ ਦਬਦਬਾ ਰਿਹਾ ਹੈ ਕਿ ਪਿਛਲੀ ਵਾਰ ਕੋਈ ਗੈਰ-ਕਾਂਗਰਸੀ ਲੋਕ ਸਭਾ ਚੋਣ ਜਿੱਤਿਆ ਸੀ, ਉਹ ਇੰਦਰ ਕੁਮਾਰ ਗੁਜਰਾਲ ਸੀ, ਜੋ ਕਰੀਬ 24 ਸਾਲ ਪਹਿਲਾਂ ਹੋਇਆ ਸੀ। ਉਸ ਤੋਂ ਬਾਅਦ ਕਾਂਗਰਸ ਨੇ ਲਗਾਤਾਰ 5 ਲੋਕ ਸਭਾ ਚੋਣਾਂ ਜਿੱਤੀਆਂ ਹਨ। ਕਾਂਗਰਸ ਪਾਰਟੀ ਨੇ ਇਸ ਵਾਰ ਵੀ ਚੌਧਰੀ ਪਰਿਵਾਰ 'ਤੇ ਭਰੋਸਾ ਜਤਾਇਆ ਹੈ। ਪਾਰਟੀ ਨੇ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ। ਫਿਲਹਾਲ 'ਆਪ' ਤੇ 'ਕਾਂਗਰਸ' ਵਿਚਾਲੇ ਤਗੜਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ, ਵੀਡੀਓ ਵੇਖੋ ਤੇ ਜਾਣੋ ..

More videos

By continuing to use the site, you agree to the use of cookies. You can find out more by Tapping this link