Jalandhar News: ਆਮ ਆਦਮੀ ਪਾਰਟੀ ਦੇ ਵਰਕਰ `ਤੇ ਕੁੱਟਮਾਰ ਦੇ ਲੱਗੇ ਦੋਸ਼; ਰਸਤਾ ਦੇਣ ਨੂੰ ਲੈ ਕੇ ਵਧਿਆ ਵਿਵਾਦ
Jalandhar Latest Video: ਜਲੰਧਰ ਤੋਂ ਆਮ ਆਦਮੀ ਪਾਰਟੀ ਵਰਕਰ ਦਿਨੇਸ਼ ਢੱਲ ਉਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਜ਼ਖ਼ਮੀ ਹਾਲਾਤ ਵਿੱਚ ਸਿਵਲ ਹਸਪਤਾਲ ਪੁੱਜੇ ਪੀੜਤ ਦਾ ਡਿਊਟੀ ਉਤੇ ਤਾਇਨਾਤ ਡਾਕਟਰ ਵੱਲੋਂ ਕੋਈ ਇਲਾਜ ਨਹੀਂ ਕੀਤਾ ਗਿਆ। ਜਦਕਿ ਡਾਕਟਰ ਨੇ ਦੱਸਿਆ ਕਿ ਜਦ ਰਾਤ ਨੂੰ ਮਰੀਜ਼ ਨੂੰ ਉਨ੍ਹਾਂ ਕੋਲ ਲੈ ਕੇ ਆਏ ਤਾਂ ਉਨ੍ਹਾਂ ਨੇ ਤੁਰੰਤ ਉਸ ਦਾ ਇਲਾਜ ਕਰ ਦਿੱਤਾ ਸੀ ਤੇ ਫਿਰ ਵੀ ਇਹ ਲੋਕ ਹਸਪਤਾਲ ਵਿੱਚ ਹੰਗਾਮਾ ਕਰਨ ਲੱਗੇ।