Jalandhar news: ਵੱਧਦਾ ਜਾ ਰਿਹਾ ਕੁੱਤਿਆਂ ਦਾ ਕਹਿਰ, ਸਕੂਟਰੀ ਦੇ ਪਿੱਛੇ ਬੈਠੇ ਬੁਜ਼ੁਰਗ ਆਦਮੀ ਦੀ ਫੜੀ ਲੱਤ

Thu, 06 Apr 2023-11:26 am,

Jalandhar news: ਪੰਜਾਬ ਦੇ ਜਲੰਧਰ ਸ਼ਹਿਰ 'ਚ ਕੁੱਤਿਆਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਇਹ ਕੁੱਤੇ ਆਏ ਦਿਨ ਲੋਕਾਂ 'ਤੇ ਹਮਲਾ ਕਰ ਰਹੇ ਹਨ। ਇਨ੍ਹਾਂ 'ਚ ਇੰਨੀ ਦਹਿਸ਼ਤ ਹੈ ਕਿ ਰਾਤ ਸਮੇਂ ਸ਼ਹਿਰ ਦੀਆਂ ਸੜਕਾਂ 'ਤੇ ਨਿਕਲਣਾ ਕਿਸੇ ਖਤਰੇ ਤੋਂ ਘੱਟ ਨਹੀਂ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸ਼ਹਿਰ ਦੇ ਵਾਰਡ ਨੰਬਰ 53 ਦੇ ਚਿੰਤਪੁਰਨੀ ਮੰਦਰ (ਵਿਕਰਮਪੁਰਾ) ਤੋਂ ਸਾਹਮਣੇ ਆਇਆ ਹੈ। ਭੈਰੋਂ ਬਾਜ਼ਾਰ ਸਥਿਤ ਮਸ਼ਹੂਰ ਜੈਨ ਸਵੀਟਸ ਦੇ ਮਾਲਕ ਰਾਕੇਸ਼ ਜੈਨ ਰਾਤ ਸਮੇਂ ਗਲੀ ਤੋਂ ਐਕਟਿਵਾ ਸਕੂਟੀ 'ਤੇ ਜਾ ਰਹੇ ਸਨ ਕਿ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ। ਸਕੂਟੀ 'ਤੇ ਪਿੱਛੇ ਬੈਠੇ ਬਜ਼ੁਰਗ ਦੀ ਲੱਤ ਕੁੱਤਿਆਂ ਨੇ ਫੜ ਲਈ। ਜਦੋਂ ਸਕੂਟੀ ਰੁਕੀ ਤਾਂ ਕੁੱਤੇ ਡਰ ਕੇ ਭੱਜੇ ਨਹੀਂ ਸਗੋਂ ਹੋਰ ਹਮਲਾਵਰ ਹੋ ਗਏ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਵੀਡੀਓ ਵੇਖੋ ਤੇ ਜਾਣੋ..

More videos

By continuing to use the site, you agree to the use of cookies. You can find out more by Tapping this link