Earthquake Today: ਜੰਮੂ-ਕਸ਼ਮੀਰ ਦੇ ਰਾਜੌਰੀ `ਚ ਭੂਚਾਲ ਦੇ ਝਟਕੇ, ਜਾਣੋ ਕਿੰਨੀ ਸੀ ਤੀਬਰਤਾ
Aug 17, 2023, 10:13 AM IST
Jammu and Kashmir Earthquake News Today: ਜੰਮੂ ਅਤੇ ਕਸ਼ਮੀਰ ਦੇ ਰਾਜੌਰੀ ਵਿੱਚ ਵੀਰਵਾਰ ਤੜਕੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਝਟਕਾ ਵੀਰਵਾਰ ਸਵੇਰੇ 3:49 ਵਜੇ ਮਹਿਸੂਸ ਹੋਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦਾ ਕਹਿਣਾ ਹੈ ਕਿ ਭੂਚਾਲ 3.6 ਤੀਵਰਤਾ ਦਾ ਸੀ ਅਤੇ। ਇਸ ਦੌਰਾਨ ਗ਼ਨੀਮਤ ਰਹੀ ਕਿ ਕੋਈ ਜਿਆਦਾ ਨੁਕਸਾਨ ਨਹੀਂ ਹੋਇਆ।