Jammu And Kashmir Terrorist Attack: ਰਿਯਾਸੀ ਇਲਾਕੇ `ਚ ਸ਼ਰਧਾਲੂਆਂ ਦੀ ਬੱਸ `ਤੇ ਹੋਏ ਹਮਲੇ ਵਾਲੀ ਥਾਂ `ਤੇ ਪਹੁੰਚਿਆ Zee Media
Terrorist Attack On Bus: ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਠੀਕ 20 ਦਿਨ ਪਹਿਲਾਂ, ਰਿਆਸੀ ਜ਼ਿਲ੍ਹੇ ਦੇ ਪ੍ਰਸਿੱਧ ਸ਼ਿਵ ਧਾਮ ਸ਼ਿਵਖੋੜੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਅੱਤਵਾਦੀਆਂ ਵੱਲੋਂ ਹਮਲਾ ਕਰਨ ਤੋਂ ਬਾਅਦ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਘਟਨਾ 'ਚ ਇਕ ਬੱਚੇ ਸਮੇਤ 9 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 33 ਜ਼ਖਮੀ ਹੋ ਗਏ। ਸਾਰੇ ਮ੍ਰਿਤਕ ਅਤੇ ਜ਼ਖਮੀ ਸ਼ਰਧਾਲੂ ਉੱਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਇਸ ਘਟਨਾ 'ਚ 6-7 ਯਾਤਰੀਆਂ ਨੂੰ ਗੋਲੀ ਲੱਗਣ ਨਾਲ ਸੱਟਾਂ ਲੱਗੀਆਂ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।