Poonch Snowfall News: ਪੁਣਛ `ਚ ਤਾਜ਼ਾ ਬਰਫ਼ਬਾਰੀ ਪੈਣ ਨਾਲ ਵਿਛੀ ਚਿੱਟੀ ਚਾਦਰ, ਠੰਢ `ਚ ਹੋਇਆ ਵਾਧਾ

ਰਵਿੰਦਰ ਸਿੰਘ Mon, 19 Feb 2024-10:00 am,

Poonch Snowfall News: ਜੰਮੂ-ਕਸ਼ਮੀਰ ਵਿੱਚ ਮੁੜ ਤੋਂ ਮੌਸਮ ਨੇ ਕਰਵਟ ਲੈ ਲਈ। ਮੀਂਹ ਅਤੇ ਤਾਜ਼ਾ ਬਰਫਬਾਰੀ ਕਾਰਨ ਫਿਰ ਤੋਂ ਠੰਢ ਵਧ ਗਈ ਹੈ। ਪੁਣਛ ਜ਼ਿਲ੍ਹੇ ਵਿੱਚ ਵੀ ਸਵੇਰ ਤੋਂ ਹੀ ਮੌਸਮ ਖ਼ਰਾਬ ਰਿਹਾ। ਆਸਮਾਨ ਵਿੱਚ ਬੱਦਲ ਛਾਏ ਰਹੇ, ਜਿਸ ਕਾਰਨ ਬਾਅਦ ਦੁਪਹਿਰ ਜ਼ਿਲ੍ਹੇ ਦੇ ਹੇਠਲੇ ਇਲਾਕਿਆਂ ਵਿੱਚ ਮੀਂਹ ਪਿਆ। ਜ਼ਿਲ੍ਹੇ ਦੇ ਉੱਚੇ ਇਲਾਕਿਆਂ 'ਚ ਪੀਰਗਲੀ ਤੋਂ ਲੈ ਕੇ ਮੁਗਲ ਰੋਡ 'ਤੇ ਪੋਸ਼ਣਾ, ਲੋਰਾਣ, ਸਾਵਜੀਆਂ, ਉਧੀਪੁਰਾ, ਨੇਡੀਆ ਤੱਕ ਤਾਜ਼ਾ ਬਰਫਬਾਰੀ ਹੋਈ, ਜੋ ਦੇਰ ਸ਼ਾਮ ਤੱਕ ਜਾਰੀ ਰਹੀ। ਇਸ ਬਰਫਬਾਰੀ ਕਾਰਨ ਮੌਸਮ ਫਿਰ ਬਦਲ ਗਿਆ ਹੈ। ਮੌਸਮ ਫਿਰ ਠੰਢਾ ਹੋ ਗਿਆ ਹੈ। ਤਾਜ਼ਾ ਬਰਫ਼ਬਾਰੀ ਕਾਰਨ ਉਚਾਈ ਵਾਲੇ ਇਲਾਕਿਆਂ ਵਿੱਚ ਹਰ ਪਾਸੇ ਬਰਫ਼ ਦੀ ਸਫ਼ੈਦ ਚਾਦਰ ਵਿੱਚ ਗਈ ਹੈ।

More videos

By continuing to use the site, you agree to the use of cookies. You can find out more by Tapping this link