Jammu-Kashmir Agniveer Video: ਜੰਮੂ-ਕਸ਼ਮੀਰ `ਚ ਪੰਜਾਬ ਦੇ ਜਵਾਨ ਨੇ ਪੀਤਾ ਸ਼ਹੀਦੀ ਦਾ ਜਾਮ
Jammu-Kashmir Agniveer Video: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਬਾਰੂਦੀ ਸੁਰੰਗ ਦਾ ਧਮਾਕਾ ਹੋਇਆ। ਇਸ ਵਿੱਚ ਪੰਜਾਬ ਦੇ ਲੁਧਿਆਣਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਜਦਕਿ ਦੋ ਜ਼ਖਮੀ ਹੋ ਗਏ ਹਨ। ਫੌਜ ਵੱਲੋਂ ਦੱਸਿਆ ਗਿਆ ਕਿ ਜਦੋਂ ਫੌਜੀਆਂ ਦੀ ਟੀਮ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਟੀਮ ਬਾਰੂਦੀ ਸੁਰੰਗ ਨਾਲ ਟਕਰਾ ਗਈ। ਜਿਸ ਕਾਰਨ ਜ਼ਬਰਦਸਤ ਧਮਾਕਾ ਹੋਇਆ। ਮੌਕੇ 'ਤੇ ਮੌਜੂਦ ਤਿੰਨ ਸਿਪਾਹੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਅਗਨੀਵੀਰ ਅਜੈ ਸਿੰਘ ਵਾਸੀ ਲੁਧਿਆਣਾ ਸ਼ਹੀਦ ਹੋ ਗਿਆ।