Gulmarg Snowfal Video: ਬਰਫ਼ਬਾਰੀ ਨਾਲ ਗੁਲਜ਼ਾਰ ਗੁਲਮਰਗ, ਵੱਡੀ ਗਿਣਤੀ ਵਿੱਚ ਸੈਲਾਨੀ ਪੁੱਜੇ
Gulmarg Snowfal Video: ਕਸ਼ਮੀਰ ਘਾਟੀ ਦੇ ਸੈਰ-ਸਪਾਟਾ ਸਥਾਨ ਗੁਲਮਰਗ ਵਿੱਚ ਬਰਫ਼ਬਾਰੀ ਦਾ ਦੌਰ ਅਜੇ ਵੀ ਜਾਰੀ ਹੈ। ਲੰਬੇ ਸਮੇਂ ਬਾਅਦ ਕੁਦਰਤ ਫਿਰ ਤੋਂ ਗੁਲਮਰਗ 'ਤੇ ਮਿਹਰਬਾਨ ਹੋਈ ਹੈ। ਬਰਫਬਾਰੀ ਕਾਰਨ ਘਾਟੀ ਦੇ ਇਸ ਮਨਮੋਹਕ ਸੈਰ-ਸਪਾਟਾ ਸਥਾਨ 'ਤੇ ਹੋਰ ਵੀ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲ ਰਹੇ ਹਨ। ਚਾਰੇ ਪਾਸੇ ਬਰਫ਼ ਦੀ ਚਾਦਰ ਵਿਛੀ ਦਿਖਾਈ ਦਿੰਦੀ ਹੈ।